ਬੁਢਾਪੇ ਵਿੱਚ ਸਕੂਨ
ਬਿਰਧ ਉਮਰੇ ਆ ਸਕੂਨ ਮੈਂਨੂੰ ਆਇਆ
ਕੀਤੇ ਦਾ ਫਲ, ਜਾਂ ਮੱਥੇ ਲਿਖਿਆ ਪਾਇਆ
ਜੋ ਵੀ ਹੈ ,ਕਰਾਂ ਦਿਲੋਂ ਮੈਂ ਸ਼ੁਕਰੀਆ
ਬਾਲ ਬਚਪਨ ਬੇੰਫਿਕਰੇ ਗੁਜ਼ਾਰਾ
ਸੀ ਮੈਂ ਮਾਂ ਬਾਪ ਦਾ ਦੁਲਾਰਾ
ਤੱਤੀ ਨਾ ਵਾਅ ਲਗਣ ਦਿਤੀ ਮਾਂ
ਮਾਣੀ ਮਾਂ ਦੀ ਠੰਡੀ ਛਾਂ
ਬਾਪ ਦੀ ਸਿਰ ਤੇ ਛਤਰਛਾਇਆ
ਹੱਸਦੇ ਖੇਡਦੇ ਉਹ ਪੜੋ ਨਗਾਇਆ
ਜਵਾਨੀ ਵੀ ਨਹੀਂ ਮਾੜੀ ਰਹੀ
ਦੁੱਖ ਸੁੱਖ, ਆਸ਼ਾ ਨਿਰਾਸ਼ਾ ਸਹੀ
ਧੰਨ ਸ਼ੌਹਰਤ ਪਿੱਛੇ ਨਸੇ
ਮਹਿਨਤ ਪਸੀਨੇ ਲਈ ਰਹੇ ਕਮਰ ਕਸੇ
ਬੁਲੰਦੀਆਂ ਉੱਚੀਆਂ ਨਹੀਂ ਛੂ ਪਾਏ
ਸੀਨਾ ਤਾਂਣ ਮੁਸੀਬਤਾਂ ਝੇਲੀਆਂ ,ਨਹੀਂ ਘਭਰਾਏ
ਸਾਥੀ ਦਾ ਸਾਥ ਵਡਭਾਗੀਂ ਮਿਲਿਆ
ਉਸ ਸੁਧਾਰਿਆ ,ਮੇਰਾ ਜੀਵਣ ਖਿਲਿਆ
ਜਿਗਰੀਆਂ ਦੀ ਦੋਸਤੀ ,ਆਪਣਿਆਂ ਦਾ ਪਿਆਰ
ਅਨਮੋਲ ਇਹ ਖਜਾਨੇ ,ਸਚ ਮੰਨੀ ਮੇਰੇ ਯਾਰ
ਜਿਦਾਂ ਦਾ ਬੀਤਿਆ ,ਯਾਦ ਕਰ ਮੈਂਨੂੰ ਲੱਗੇ ਚੰਗਾ
ਮੰਗਾਂ ਸਭ ਦਾ ਭਲਾ ,ਆਪ ਲਈ ਤੰਦਰੁਸਤੀ ਮੰਗਾਂ
ਬੁਢਾਪੇ ਵਿੱਚ ਸਕੂਨ ਜੋ ਮੈਂਨੂ ਆਇਆ
ਮੇਰੇ ਕੀਤੇ ਦਾ ਫਲ ,ਜਾਂ ਮੱਥੇ ਲਿਖਿਆ ਪਾਇਆ
No comments:
Post a Comment