ਕਿਓਂ ਉਸ ਕੀਤਾ
ਮੰਨ ਚਾਹੇ ਬੰਗਲਾ ਮੰਨ ਚਾਹੇ ਕਾਰ
ਪਲ ਭਰ ਖੁਸ਼ੀ ਇਹ ਦੇਨ ਫਿਰ ਹੋਣ ਬੇਕਾਰ
ਤਹਿ ਦਿਲੋਂ ਜੋ ਖੁਸ਼ੀ ਦੇਏ ਉਹ ਹੈ ਸਿਰਫ ਪਿਆਰ
ਪਿਆਰ ਕਰੋ ਸਭ ਨਾਲ ਕੀ ਜਨਾਵਰ ਕੀ ਇੰਨਸਾਨ
ਬੇਹੱਦ ਖੁਸ਼ੀ ਮਿਲੂ ,ਸਚ ਇਹ ਤੂੰ ਜਾਣ
ਪਾਪ ਪੁੰਨ ਧਰਮ ਠੇਕੇਦਾਰ ਬਣਾਏ , ਇਹ ਨਹੀਂ ਫਰਮਾਨ ਕਰਤਾਰ
ਸੁੱਖ ਖੁਸ਼ੀ ਨੂੰ ਪਾਪ ਸਮਝੇ, ਸਮਝੇ ਆਪ ਨੂੰ ਗੁਨਾਹਗਾਰ
ਪਛਤਾਵਾ ਲੱਗੇ ,ਚੜਾਵਾ ਚੜਾਏ, ਬਣਿਆ ਇਹ ਰੋਜ਼ਗਾਰ
ਪੀਰ ਪੈਗੰਬਰ ਉਸ ਉਪਜੇ ,ਬਣਾਏ ਚੋਰ ਓਚਕੇ
ਕਿਓਂ ਐਸਾ ਕੀਤਾ ,ਨਾ ਖੋਲੇ ਭੇਦ , ਆਪ ਕੋਲ ਰੱਖੇ
ਪਿਤਾ ਦੀ ਕੀ ਮਰਜੀ, ਪਿਤਾ ਹੀ ਜਾਣੇ
ਬਾਰਕ ਮੈ ਮੇਰੀ ਸਮਝੋ ਬਾਹਰ ,ਇਹ ਉਸ ਦੇ ਭਾਣੇ
ਡੂਗੀਂ ਸੋਚ ਤਜ, ਹਸ ਖੇਡ ਨਚ ਉਠਾ ਕੇ ਪੈਰ
ਸਜਾ ਉਸ ਦੀ ਫਿਤਰਤ ਨਹੀਂ, ਉਹ ਹੈ ਨਿਰਵੈਰ
No comments:
Post a Comment