ਅਸੀ ਤੇ ਉਮੀਦਾਂ
ਸਠਾਂ ਤੇ ਮੈਂ ਸਠਿਆਇਆ
ਬਹਤਰਾਂ ਤੇ ਬਹਤਰਿਆ
ਪਚਤਰ ਤੇ ਸਭ ਖਾਦਾ ਪੀਤਾ ਸਭ, ਪਚਾਇਆ
ਹੁਣ ਉਮੀਦ ਅਸੀ ਤੇ ਲਾਈ
ਬਚਪਨ ਵਿਚ ਸੀ ਬੇਪਰਵਾਹੀ
ਜਵਾਨੀ ਸਖਤ ਮਿਹਨਤ ਨਾਲ ਲੰਘਾਈ
ਬਿਰਧ ਉਮਰੇ ਮੈਂ ਕਰਾਂ ਮਜਾ
ਪਿਛੋਕੜ ਦਾ ਨਹੀਂ ਅਫ਼ਸੋਸ ਜਰਾ
ਮਿਲ ਚੱਲਿਆ, ਕਿਸੇ ਤੇ ਰੋਬ ਨਹੀਂ ਪਾਈ
ਹੋਰਨਾਂ ਦੀ ਵੀ ਸੁਣੀ ,ਅਪਣੀ ਵੀ ਚਲਾਈ
ਛੋਟੇ ਪਾਪ ,ਵੱਡਿਆਂ ਗਲਤੀਆਂ ,ਸੋਚ ਮੰਨ ਬੇਚੈਨ ਨਾ ਹੋਏ
ਬਖਸ਼ ਲਵਾਂ ਆਪ ਨੂੰ ,ਮਨ ,ਜੋ ਕਰਾਂ, ਕਰਾਏ ਸੋਈ
ਅਸੀ ਤੇ ਹੁਣ ਉਮੀਦਾ ਹੈ ਲਾਈ
ਉਹ ਵੀ ਚੰਗੀ ਆਊ, ਮੇਰੇ ਭਾਈ
ਮੈਂਨੂੰ ਤੰਦਰੁਸਤ, ਟੱਬਰ ਖੁਸ਼ਹਾਲ , ਰੱਖੀਂ ਓ ਕਰਤਾਰ
ਅਰਦਾਸ ਇਹ ,ਮੰਗਾਂ ਇਹੀਓ ,ਬਾਰ ਬਾਰ ,ਹਰ ਬਾਰ
No comments:
Post a Comment