Sunday, December 24, 2023

ਸਿਆਣੀ ਗ੍ਰਹਿਸਥੀ p 2

 ਸਿਆਣੀ ਗ੍ਰਹਿਸਥੀ 


ਠੰਢਾ ਕਰ ਭੇਜਾ, ਉੱਚੀ ਨਾ ਸੁਣਾਈਂ 

ਇਸ ਘਰ ਮੈਂ ਆਈ ,ਹਾਂ ਵਿਆਹੀ 

ਕੱਢੀ ਨਹੀਂ ,ਨਹੀਂ ਮੁਲ ਲਿਆਈ 

ਗੁੱਸੇ ਤੇਰੇ ਨੂੰ ਮੈਂ  ਮਨਾ ਨਾ 

ਮੇਰੀ ਸੁਣ ਨਹੀਂ ਖਸਮਾਂ ਨੂੰ ਖਾ

ਜਿਸ ਘਰ ਕਹਿੰਦੇ ,ਲੜਾਈ ਵਸੇ 

ਚੁਲਿਓਂ ਅਗ ,ਘੜਿਓਂ ਪਾਣੀ ਨਸੈ 

ਲੜਾਈ ਝਗੜੇ ਕਰਨ ਮਹੌਲ ਤਬਾਹ 

ਜਨਤ  ਤੋੜ ,ਦੇਣ ਜਹਨੂੰ ਬਣਾ 

ਰੋਬ ਤੇਰਾ ਨਹੀਂ ਮੇਰੇ ਤੇ ਚੱਲਣਾ 

ਬਰਾਬਰ ਤੇਰੇ ,ਤੈਨੂੰ ਪੈਣਾ ਮਨਣਾ 

ਇੱਜਤ ਕਰ ,ਇੱਜਤ ਕਰਵਾ 

ਸੁੱਖ ਸ਼ਾਂਤੀ ਦਾ ਲੈ ਜੀ ਭਰ ਮਜਾ 

ਸੁਣੀਏ ,ਸਸੁਣਾਈਏ ,ਕਰੀਏ ਸਲਾਹ 

ਗ੍ਰਹਿਸਥੀ ਦਾ ਇਹੀਓ ਸੱਚਾ ਰਾਹ

ਰਬ ਕੁਛ ਸੋਚ ,ਇਹ ਜੋੜੀ ਬਣਾਈ 

ਕਦਰ ਕਰੀਏ ਉਸ ਦੀ ,ਨਾ ਕਰੀਏ ਲੜਾਈ

ਸੱਚੇ ਪਿਆਰ ਨਾਲ ਇਕ ਦੂਜੇ ਦਾ ਦਿਲ ਜਿੱਤ ਲਈਏ 

ਰਾਸ ਆਊ ਗ੍ਰਹਿਸਥੀ ,ਆਪ ਨੂੰ ਸਿਆਣੇ ਅਸੀਂ ਕਰਾਈਏ

No comments:

Post a Comment