ਪਹਾੜ ਜੀਵਨ ਦਾ ਪਹਾੜਾਂ
ਇਕ ਦੂਨੀ ਦੂਨੀ ਦੋ ਦੂਨੀ ਚਾਰ
ਵਿਹਲੇ ਬੈਠਿਆਂ ਆਇਆ ਵਿਚਾਰ
ਤਿੰਨ ਦੂਨੀ ਛੇਹ ਚਾਰ ਦੂਨੀ ਅਠ
ਪਹਾੜੇ ਤੇ ਜੀਵਨ ਕਥਾ ਕਥ
ਪੰਜ ਦੂਨੀ ਦਸ ਛੇਹ ਦੂਨੀ ਬਾਰਾਂ
ਸੱਚਾ ਮੇਰਾ ਸਾਹਿਬ ਮੈ ਵਾਰੀ ਜਾਵਾਂ
ਸਤ ਦੂਨੀ ਚੌਦਾਂ ਅਠ ਦੂਨੀ ਸੋਲਾਂ
ਸਰਬਸਮਾਏ ਨੂੰ ਮੈਂ ਮੰਦਰੀਂ ਟੋਲਾਂ
ਨੌ ਦੂਨੀ ਅਠਾਰਾਂ ਦਸ ਦੂਨੀ ਵੀਹ
ਮੈਂ ਕੀ ਕਰਨਾ ਕਰਨਵਾਲਾ ਉਹ ਹੀ
ਗਿਆਰਾਂ ਦੂਨੀ ਬਾਈ ਬਾਰਾਂ ਦੂਨੀ ਚੌਵੀ
ਜੋ ਉਹ ਆਪ ਕਰੇ ਸੋ ਹੀ ਫਨ ਹੋਵੀ
ਤੇਰਾਂ ਦੂਨੀ ਛੱਬੀ ਚੌਦਾਂ ਦੂਨੀ ਠਾਈ
ਉਹ ਮੇਰੇ ਭਰਾ ਪਿਤਾ ਉਹ ਮੈਰੀ ਮਾਈ
ਪੰਦਰਾਂ ਦੂਨੀ ਤੀਹ ਸੋਲਾਂ ਦੂਨੀ ਬੱਤੀ
ਰਾਖਾ ਉਹ ਉਸ ਪਤ ਮੇਰੀ ਰੱਖੀ
ਸਤਾਰਾਂ ਦੂਨੀ ਚੌਂਤੀ ਅਠਾਰਾਂ ਦੂਨੀ ਛੱਤੀ
ਸਚ ਹੈ ਉਹ ਬਾਣੀ ਉਸ ਦੀ ਸੱਚੀ
ਉਨੀ ਦੂਨਾ ਛੱਤੀ ਵੀਹ ਦੂਨਾ ਚਾਲੀ
ਸਿਮਰ ਕੇ ਗਤਿ ਕਈਆਂਂ ਪਾ ਲਈ
No comments:
Post a Comment