ਮਨ ਘਰ ਕਨੇਡਾ ਵੱਜੇ
ਥਕ ਗਿਆ ਦਿਮਾਗ ,ਤੁੱਕ ਨਾ ਕੋਈ ਸੁਝੇ
ਉਦਾਸੀ ਛੌਣ ਲੱਗੀ ਮੰਨ ਘਰ ਕਨੇਡਾ ਵੱਜੇ
ਅਜ ਤਕ ਦਿਨ ਵਧਿਆ ਲੰਘੇ ,ਕੰਮ ਵਿੱਚ ਸੀ ਰੁੱਝੇ
ਮਹੀਨੇ ਦਾ ਸੋਚ ਕੇ ਆਏ ,ਮਹੀਨੇ ਲਗੇ ਗਿਆਰਾ
ਕੀ ਰੋ ਦਾਸਤਾਂ ਸੁਣਾਂਵਾਂ ,ਸੁਣ ਮੇਰੇ ਯਾਰਾ
ਮੱਠੀ ਚਾਲ ਅਫਸਰਸ਼ਾਹੀ ਦੀ ਵੇਖੀ ਬਹੁਤ ਉਹਨਾਂ ਸਤਾਇਆ
ਧੀਰਜ ਧਰਨਾ ਸਿੱਖ ਲਿਆ ਅਸੀਂ, ਨਹੀਂ ਮੈਂ ਘਬਰਾਇਆ
ਮਹੀਨੇ ਭਰ ਰਖ ਉਹ ਕਾਗਜ ਇਕ ਗਲਤੀ ਉਹਨਾਂ ਨੇ ਕੱਢੀ
ਸਹੀ ਕਰ ਪੇਸ਼ ਫਿਰ ਕੀਤੀ ,ਕਹਿਣ ਵਕਤ ਲੱਗੂ ,ਫਾਇਲ ਤੁਹਾਡੀ ਵੱਡੀ
ਚਾਰ ਹਫਤੇ ਲਾ ,ਇਕ ਹੋਰ ਨੁਕਸ ਸੁਣਾਇਆ
ਸੋਚਾਂ ਇਕ ਬਾਰ ਸਭ ਨੁਕਸ ਨਾ ਦਸਣ, ਵਕਤ ਕਰਨ ਜਾਇਆ
ਇਹ ਦੇਰੀ ਵੀ ਰਾਸ ਆਈ, ਰਬ ਹੋਰ ਕੰਮ ਬਣਾਇਆ
ਜੋ ਕੰਮ ਨਹੀਂ ਸੀ ਤਕ ਕੇ ਆਇਆ, ਉਹ ਸਿਰੇ ਚੜਾਇਆ
ਇਕ ਸਾਲ ਦੇ ਬਨਵਾਸ ਦਾ ਵੀ ਫੈਦਾ, ਮਜਾ ਮੈਂ ਪਾਇਆ
ਸਖਤ ਸਵੇਰੇ ਸੈਰ ਵੇਲੇ ਦੋਸਤੀਂ ਮਿਲ, ਦਿਲ ਹੁੰਦਾ ਸੀ ਖੁਸ਼
ਐਧਰ ਓਧਰ ਦਿਆਂ ਲੱਲੀਆਂ ਮਾਰ ਭੁੱਲ ਜਾਂਦਾ ਵਿਛੋੜੇ ਦਾ ਦੁੱਖ
ਰਬ ਜੋ ਕਰੇ ਚੰਗਾ ਕਰੇ ,ਸਬਕ ਦੀ ਯਾਦ ਮੈਂਨੂੰ ਆਈ
ਬਹੁਤ ਹੋ ਗਿਆ, ਸੁਣ ਅਰਦਾਸ, ਜਲਦੀ ਘਰ ਕਨੇਡਾ ਪੌਂਚਾਈਂ
No comments:
Post a Comment