ਕਹਾਵਤ ਦੀ ਕਹਾਣੀ
ਸਜਣ ਇਕ ਪੁਛਿਆ, ਤੁਸੀਂ ਗਿਆਨੀ ਕੁੱਛ ਚਾਨਣ ਪਾਓ
ਤੀਂਵੀਂ ਦੀ ਮਤ ਗੁੱਤ ਪਿੱਛੇ ,ਕਿੰਝ ਕਿਥੋ ਆਈ ਜਰਾ ਸਮਝਾਓ
ਫੁੱਲ ਗਿਆ ਮੈਂ ,ਕਰਨ ਲਗਾ ਸੋਚ ਵਿਚਾਰ
ਲਖ ਬਾਰ ਸੋਚਿਆ ਜਬਾਬ ਮੇਰੀ ਸੋਚੋਂ ਬਾਹਰ
ਇਹ ਸੋਚ ਅੰਦਰੋਂ ਅੰਦਰੋਂ ਘਭਰਾਂਵਾਂ
ਬਣੀ ਹੋਈ ਮਿੱਟੀ ਮਿਲੂ ,ਜਬਾਬ ਜੇ ਦੇ ਨਾ ਪਾਂਵਾਂ
ਕਹਾਵਤ ਕਿ ਮੂਰਖ ਦੀ ਅਕਲ ਉਸ ਦੇ ਗਿਟਿਆਂ
ਔਰਤ ਦੀ ਉਲਟੀ ਉੱਚੀ ਸੋ ਉਹ ਉਸ ਦੇ ਗਿਚੀਆਂ
ਗਿਚੀ ਵਿਚੋਂ ਗੁੱਤ ਨਿਕਲੇ ਇਹ ਹੈ ਸਚ ਭਾਈ
ਸੋ ਗੁੱਤ ਥੱਲੇ ਅਕਲ ਔਰਤ ,ਕਹਾਵਤ ਬਣ ਆਈ
ਗੁੱਤ ਤੇ ਮਤ ਮਿਲੇ ਦੋਨਾਂ ਦੀ ਤੁੱਕ
ਪਰਚਲਤ ਕਹਾਣੀ ,ਗਲ ਜਾਂਦੀ ਮੁਕ
ਗੁਸਤਾਖ ਮਰਦ ਗੁੱਤ ਮਰੋੜ ,ਪੌਂਦੇ ਔਰਤ ਤੇ ਕਾਬੂ
ਗੁੱਤ ਹਥ ,ਮਤ ਕਾਬੂ ,ਮਰਦ ਸਮਝੇ ਲਭਿਆ ਉਸ ਜਾਦੂ
ਖਿਆਲੀ ਮੇਰੇ ਵਿਚਾਰ ,ਨਾ ਪਿੱਛੇ ਇਤਹਾਸ ,ਨਹੀਂ ਹੈ ਠੋਸ ਸਚ
ਤੀਂਵੀਂ ਨੀਚੇ ਵਿਖੌਣ ਲਈ ਬਣੀ ਕਹਾਵਤ ,ਮੰਨਣ ਜਿਨਾ ਦੀ ਉੱਚੀ ਮਤ
No comments:
Post a Comment