ਚੰਗਾ ਕਿਹੜਾ ਪਿਆਰਾ
ਬਾਰ ਬਾਰ ਸੱਜਣ ਪੁੱਛਣ ਇਕੋ ਸਵਾਲ
ਮੰਨ ਦੁਵੀਧਾ ਔਹਲੇ ਨਾ ਕੋਈ ਜਬਾਬ
ਪੁੱਛਣ ਕਨੇਡਾ ਚੰਗਾ ਜਾਂ ਪਿਆਰਾ ਪੰਜਾਬ
ਘਨਿਇਆ ਨੂੰ ਪੁੱਛੋ ਦੇਵਕੀ ਜਾਂ ਯਸ਼ੋਧਾ ਪਿਆਰੀ
ਭਗਵਾਨ ਲਈ ਵੀ ਜਬਾਬ ਦੇਣਾ ਭਾਰੀ
ਇਕ ਜਮਿਆ ਇਕ ਲਾਡੇ ਪਾਲਿਆ
ਦੋਹਾਂ ਦਾ ਪਿਆਰ ਕਿਵੇਂ ਜਾਏ ਤੋਲਿਆ
ਜੋੜਾਂ ਸਾਡਿਆਂ ਪੰਜਾਬ ਪੇਂਦੀ
ਜੜਾਂ ਸਾਡਿਆਂ ਪੰਜਾਬ ,ਪੇਂਦੀ ਕਨੇਡਾ ਸ਼ਾਖ
ਇਕ ਨੂੰ ਨਿਖੇਦਾਂ, ਇਕ ਸੁਲਾਹਾਂ, ਮੈਂ ਨਹੀਂ ਗੁਸਤਾਖ
ਇਕ ਧਰਤ ,ਦੋਹਾਂ ਨੂੰ ਉਸ ਬਣਾਇਆ
ਬਾਰਕ ਉਸ ਦੇ ,ਇਹ, ਉਹ ਵਿਰਾਸਤ ਪਾਇਆ
ਜਿੱਥੇ ਅੰਨਜਲ ਲਿਖਿਆ ,ਉਹ ਸਮਝਿਆ ਬਸੇਰਾ
ਰਾਤ ਆਈ ਉੱਥੇ ਸੁਤੇ ,ਨਿਕਲਿਆ ਸੂਰਜ ,ਉਹੀ ਸਵੇਰਾ
ਇਕ ਚੰਗਾ ਇਕ ਪਿਆਰਾ ,ਚਕਰੀਂ ਨਾ ਪਵਾਂ
ਦਾਤਾਰ ਰੱਖੇ ਜਿੱਥੇ ,ਉਸ ਥਾਂ, ਉਸ ਮਹੌਲ ਦਾ ਮਜਾ ਲਵਾਂ
No comments:
Post a Comment