Sunday, December 24, 2023

ਇੱਕ ਚੁੱਪ ਸੌ ਸੁੱਖ p 3

      ਇੱਕ ਚੁੱਪ ਸੌ ਸੁੱਖ 


ਬਿੰਨ ਸੋਚੇ ਮੂੰਹ ਦੇਵਾਂ ਖੋਲ

ਕੌੜੇ ਲੱਗਣ  ਲੋਕਾਂ ਨੂੰ ਮੇਰੇ ਬੋਲ

ਲਫਜ ਮੇਰੇ ਨੂੰ ਤੋੜ ਮਰੋੜ

ਕੱਢਣ ਆਪ ਮਾਨਾ ਹੋਰ

ਮੇਰੇ ਬੋਲ ਵਜਾ, ਕਲ ਸ਼ਾਮਤ ਮੇਰੀ ਆਈ

ਸਹੇਲੀ ਘਰਵਾਲੀ ਦੀ ਘਰ ਸੀ ਆਈ

ਪਹਿਲਾਂ ਤੋਂ ਲਿਸੀ ,ਕਹਿ ਬੈਠਾ ਤੂੰ ਲੱਗੇਂ ਮਾੜੀ

ਆਹ ਜੋ ਪਾਈ, ਮੈਂ ਥਥਲਾਇਆ ,ਕਹਿ ਨਾ ਸਕਿਆ ਸੋਹਣੀ ਸਾੜੀ

ਸੁਣ ਲੁਗਾਈ ਹੋਈ ਗੁਸਿਓਂ  ਬਾਹਰੀ 

ਲਾਹ ਪਾਹ ਕੀਤੀ ਚੰਗੀ ਛਿੱਲ ਉਤਾਰੀ

ਕਹੇ ਤੇਰੀ ਅਕਲ ਅੰਨੀ

ਸਹੇਲੀ ਦੀ ਸਾੜੀ ਨਿੰਦੀ

ਗਲ ਮੇਰੀ ਸੁਣ ਖੋਲ ਕੇ ਕੰਨ

ਚੰਗਾ ਨਹੀਂ ਬੋਲਣਾ ਮੂੰਹ ਰਖਿਆ ਕਰ ਬੰਦ

ਚੁੱਪ ਰਹਾਂ ਕਿਟੀ ਵਿੱਚ ,ਸਾਰਿਆਂ ਸਮਝਣ ਇਹ ਸਾਧੂ ਬੰਦਾ 

ਨਾਲ ਜੁੜ ਬਹਿਣ ਮੇਰੇ ,ਮੈਂਨੂੰ ਲੱਗੇ ਚੰਗਾ 

ਇਕ ਚੁੱਪ ਸੌ ਸੁਖ ,ਕਹਾਵਤ ਯਾਦ ਆਈ

ਮੂੰਹ ਨਾ ਖੋਲਣ ਦਾ ਮਜਾ ਮਿਲਿਆ ਭਾਈ

ਮੂੰਹ ਬੰਦ ,ਨਹੀਂ ਖੁਲਾ, ਸੋਚਣ ਦੀ ਨਾ ਲੋੜ

ਲਫਜ ਜੋ ਨਹੀਂ ਬੋਲੇ, ਕੌੜੇ ਕਿਵੇਂ ਲਗਣ ਉਹ ਬੋਲ

No comments:

Post a Comment