ਡੋਰ ਉਸ ਨੂੰ ਥੋਪੀ
ਅਕਲ ਅਸੀਂ ਐਸੀ ਕੀਤੀ
ਉਸ ਹਥ ਡੋਰ ਅਪਣੀ ਦਿਤੀ
ਸਾਨੂੰ ਕਦੀ ਐਨਾ ਘੁਮਾਇਆ
ਨਕ ਵਿੱਚ, ਕਈ ਵਾਰ ਦਮ ਮੇਰਾ ਆਇਆ
ਸੋਚੀਏ ਅਕਲ ਯਾਂ ਬੇਵਕੂਫੀ ਸੀ ਮੇਰੀ
ਮਰਜੀ ਨਾ ਚੱਲੇ ਸਾਡੀ ,ਚੱਲੇ ਤਾਂ ਚੱਲੇ ਤੇਰੀ
ਕੰਨੀ ਹਥ ਲਾਂਵਾਂ ,ਨਹੀਂ ਕਰਨੀ ਗਲਤੀ ਅਗਲੀ ਫੇਰੀ
ਫਿਰ ਸੋਚਾਂ, ਜਿੰਦ ਸੌਖੀ ਹੋਈ
ਸਭ ਭਾਰ ਉਸ ਤੇ ,ਸਾਨੂੰ ਫਿਕਰ ਨਾ ਕੋਈ
ਸੋਚਣ ਦੀ ਖਿੱਚੋਤਾਣ ਮੁੱਕੀ ,ਕਰੀਏ ਜੋ ਹੁਕਮੇਂ ਸੋਈ
ਪੈਸੇ ਕਿੱਥੇ ਖਰਚੇ ,ਹਿਸਾਬ ਦੇਣਾ ਨਹੀਂ ਪੈਂਦਾ
ਕੀ ਲੈਣਾ, ਕਦੋਂ ਲੈਣਾ ,ਮੈਂ ਫੈਸਲਾ ਨਹੀਂ ਲੈਂਦਾ
ਘਰ ਮੁਖਤਿਆਰੀ ਉਸ ਦੀ ਚੱਲੇ, ਉਹ ਖੁਸ਼
ਮਰਦਾਨਗੀ ਸਾਡੀ ਬਰਕਰਾਰ ,ਨਹੀਂ ਕੋਈ ਦੁੱਖ
ਡੋਰ ਉਸ ਨੂੰ ਥੋਪੀ, ਅਕਲ ਅਸੀਂ ਕੀਤੀ
ਅਜ ਤਕ ਜੋ ਬੀਤੀ ਸੋਹਣੀ ਬੀਤੀ
ਅਗੇ ਵੀ ਇੰਝ ਲੰਘੇ ,ਮੈਂ ਕਰਾਂ ਅਰਦਾਸ
ਆਖਰੀ ਸਾਹ ਤੱਕ ਰਹੀਏ ਸਾਥ ,ਇਕ ਦੂਜੇ ਸਾਥ
No comments:
Post a Comment