ਖੁਸ਼ੀ ਜਨਤ ਇੱਥੇ ਬਣਾਏ
ਅੰਗੰਣ ਮੰਗੰਣ ਛੰਗੰਣ ਕੀਤੇ ,ਜਿੰਦ ਲੇਖੇ ਨਾ ਲਾਈ
ਪਹੁੰਚ ਨਾ ਸਕੇ ਕਿਸੇ ਮੁਕਾਮੇਂ, ਉਮਰ ਵਿਅਰਥ ਬਿਤਾਈ
ਢੇਰ ਸਾਰੇ ਗ੍ਰੰਥ ਪੜ ਮਾਰੇ,ਇਕ ਸ਼ਬਦ ਨਾ ਪਲੇ ਆਇਆ
ਬਾਬਿਆਂ ਦੇ ਡੇਰਿਓਂ ਤਲੀਮ ਹਾਸਲ, ਸਿਆਣਾ ਨਾ ਬਣ ਪਾਇਆ
ਡੂੰਘਾ ਸੋਚਿਆ, ਡੂੰਘੇ ਸਮੁੰਦਰ ਤਾਰੀ ਲਾਈ,ਕਰ ਨਾ ਸਕੇ ਪਾਰ
ਅਧ ਟਕੇ ਦੀ ਗਲ ਨਾ ਫੂਰੇ, ਸਮਝੀਏ ਆਪ ਹੁਸ਼ਿਆਰ
ਗਮ ਦਿਆਂ ਘੁਮਣਘੇਰੀ ਫਸੇ,ਨਿਕਲ ਨਾ ਸਕੇ ਬਾਹਰ
ਕੀ ਹੋਊਗਾ ਮੇਰਾ ਮੇਰੇ ਯਾਰ,ਕੀ ਹੋਊਗਾ ਯਾਰ
ਸੱਚੇ ਬੇਲੀ ਸ਼ੀਸ਼ਾ ਦਿਖਾਇਆ,ਕਹੇ ਫਰੇਬ ਛਡ ਤੂੰ ਬੁਧੀਮਾਨ
ਜਾਦਾ ਸੋਚਿਆ ਖੁਸ਼ੀ ਨਾ ਮਿਲੇ,ਸਚ ਇਹ ਤੂੰ ਜਾਣ
ਹੱਸਦਾ ਖੇਡਦਾ ਜੀਵਨ 'ਚੋਂ ਲੰਘ ਜਾ,ਮਾਣ ਦੁਨਿਆਂ ਦੇ ਰੰਗ
ਬੇਵਕੂਫੀਆਂ ਕਰ, ਮਜਾ ਉੜਾ, ਗਾ,ਨਚ, ਕਰ ਨਾ ਕੋਈ ਸੰਗ
ਉਚੀਆਂ ਸੋਚਾਂ ਨਰਕੀਂ ਰੱਖਣ, ਖੁਸ਼ੀ ਇੱਥੇ ਜਨਤ ਬਣਾਏ
ਸੱਚਾ ਰਹਿ ਆਪਣੀ ਜਮੀਰ,ਫਿਤਰਤ ਤਕ, ਮਾਲਕ ਖੁਦ ਹੋਊ ਤੇਰਾ ਸਹਾਏ
No comments:
Post a Comment