ਪਿਆਰ ਲਈ ਕਰਾਂ
ਫੁੱਲਿਆ ਮੈਂ ਸੋਚਾਂ ਬਾਜੀ ਮਾਰੀ
ਪਹਿਲੀ ਵਾਰ ਉਹ ਮੈਥੋਂ ਹਾਰੀ
ਮੂਹਰੇ ਨਿਮਾਣੀ ਬਣ ਖੜੀ ਨਾਰੀ
ਕੰਨ ਫੜ ਮਾਫੀ ਮੰਗੇ ,ਬੇਚਾਰੀ
ਕਹੇ ਮੈਂ ਤੈਥੋਂ ਬਹੁਤ ਡਰਾਂ
ਅਜ ਤੋਂ ਦੋ ਕਹੇਂ ,ਓਹੀ ਕਰਾਂ
ਸੁਣ ਇਹ ਮੈਂਨੂੰ ਚੜਿਆ ਚਾਅ
ਮਰਦਾਨਗੀ ਜਾਗੀ ,ਦਿਤਾ ਮੁੱਛਾਂ ਨੂੰ ਤਾਹ
ਲਤਾਂ ਪਸਾਰ ਹੁਕਮ ਦਿਤਾ ,ਪੈਰ ਮੇਰੇ ਦਬਾ
ਮਜਾ ਆਇਆ ,ਸਮਝਾਂ ਆਪ ਨੂੰ ਬਾਦਸ਼ਾਹ
ਕੰਨੀਂ ਅਵਾਜ ਪਈ ,ਉਠ ਮੋਇਆ ਹੋਈ ਦੇਰ
ਕੰਮ ਤੇਰੇ ਹਜਾਰ ,ਗੰਦੇ ਕਪੜਿਆਂ ਦਾ ਲੱਗਾ ਢੇਰ
ਅੱਖਾਂ ਖੁਲਿਆਂ ,ਸੁਪਨਾ ਮੇਰਾ ਟੁੱਟਿਆ
ਸਵਰਗੋਂ ਕਢ, ਰਬ ਦੁਨਿਆਂ ਸੁੱਟਿਆ
ਵੈਸੇ ਮੇਰਾ ਹਾਲ ਨਾ ਪੁੱਛੋ ਯਾਰ
ਸੁੱਖ ਸ਼ਾਂਤੀ ਲਈ, ਮੈਂ ਸਭ ਕਰਨ ਨੂੰ ਤਿਆਰ
ਸ਼ਰਮ ,ਨਾ ਅਫਸੋਸ ਕੋਈ ,ਕਰਾਂ ਉਸ ਲਈ ਜੋ ਮੇਰਾ ਪਿਆਰ
ਸਭ ਦੁੱਖ ਮੈਂ ਅਪਣੇ ਭੁੱਲ ਜਾਂਵਾਂ
ਉਸ ਨਾਲ ਰਹਿ ਮੈਂ ਜਨਤ ਪਾਂਵਾਂ
No comments:
Post a Comment