Sunday, December 24, 2023

ਅਨਮੋਲ ਧੰਨ p4

 ਅਨਮੋਲ ਧੰਨ


ਉੱਚੀ ਕੋਈ ਸਚ ਨਾ ਸੋਚ

ਹੋਰ ਕੁੱਛ ਲਈ ਮੰਨੋ ਨਾ ਲੋਚਾ

ਜੋ ਮਿਲਿਆ, ਫਲਾ ਝੋਲੀ ਬੋਚ 

ਸਬਰ ਕਰਨਾ ਸਿੱਖ ਲੈ

ਮਿਲੂ ਖੁਸ਼ੀ, ਇਹ ਲਿਖ ਲੈ

ਹੋਰ ਪਾ ਹੋਰ ਤੂੰ ਚਾਵੇਂ

ਹੋਰ ਦੀ ਲੋੜ ਪੂਰੀ ਨਾ ਕਰ ਪਾਂਵੇਂ

ਹੋਰ ਪਾ ,ਲੱਭੀ ਨਾ ਕਿਸੇ ਖੁਸ਼ੀ 

ਹੋਰ ਨਾ ਮਿਲੇ, ਰਹਿਣ ਉਹ ਦੁੱਖੀ 

ਉੱਚੀਆਂ ਵਲ ਵੇਖ ,ਡਿਗੇਂਗਾ ਪਿੱਛਲੀ ਭਾਰ

ਨੀਚਿਆਂ ਦੇਖ ,ਆਪਣੀ ਉਚਾਈ ਦਾ ਹੋਊ ਅਹਿਸਾਸ 

ਉਚੀਆਂ ਦੇ ਸੁਣਿਆ ਗੋਰਖ ਧੰਦੇ

ਪੈਸੇ ਲਈ ਮਾਰੇ ਬੰਦੇ ਨੂੰ  ਬੰਦੇ

ਤੂੰ ਤਾਂ ਰਬ ਬਣਾਇਆ, ਸਧਾਰਨ ਜਨ

ਸਧਾਰਨ ਰਖ ਸੋਚ ,ਰਖ ਸਧਾਰਨ ਮੰਨ

ਇਕੱਠਾ ਕਰਨਾ ਤੂੰ ਜੇ ਅਨਮੋਲ ਧੰਨ

ਮੈਂ ਸਭ ਨੂੰ  ਪਿਆਰ ਕਰਨਾ ,ਬਣਾ ਲੈ ਮੰਨ

ਦੁੱਖ ਨਾ ਦੇ ਕਿਸੇ ਨੂੰ ,ਜਿੱਤ ਸਭ ਦੈ ਦਿੱਲ 

ਸੁੱਖ ਸ਼ਾਂਤੀ, ਸਕੂਨ ਤੈਂਨੂੰ  ਜਾਊ ਮਿਲ

ਅਸੀਸਾਂ ਲੈ ,ਲੈ ਸਭ ਦੀ ਦੂਆ

ਇਹ ਦੁਰਲੱਭ ਜੀਵਨ  ਲੇਖੇ ਜਾ ਲਾ

ਹਸ ਕੇ ਜੀ ਲੈ ,ਹੱਸਦਾ ਜਾ

ਰਖੂਗਾ ਤੇਰੀ, ਉਹ ਬੇਪਰਵਾਹ

No comments:

Post a Comment