Sunday, December 24, 2023

ਜ਼ਮੀਰ ਮੇਰਾ p 4

 ਜ਼ਮੀਰ ਮੇਰਾ


ਮੋਰਾਂ ਵਾਂਗ ਖੁਸ਼ੀ ਵਿੱਚ ਨਚਾਂ

ਚੋਰਾਂ ਵਾਲੀ ਮੇਰੀ ਦੱਬੀ ਚਾਲ

ਖ਼ੁਸ਼ੀਆਂ ਭਰਿਆ ਜੀਵਨ ਜੀਵਾਂ

ਰੂਹ ਹੋਏ ਮੇਰੀ ਨਿਹਾਲ

ਸੁਰੀਲਾ ਕੋਈ ਗੀਤ ਸੁਣ

ਮੰਨ ਮੇਰਾ ਪਾਏ ਪੈਲਾਂ

ਸ਼ੇਰਾਂ ਨਾਲ ਨਹੱਥੇ ਲੜਾਂ

ਖੜੱਪੇ ਸਪ ਮੈਂ ਕੀਲਾਂ

ਭੁੱਲ ਰੀਤ ਰਵਾਜ ਸਾਰੇ

ਸੋਮਰਸ ਮੰਨ, ਸ਼ਰਾਬ ਮੈਂ ਪੀਵਾਂ

ਫੜੇ ਜਾਣ ਨਾ ਕੂਕਰਮ ਮੇਰੇ

 ਚੋਰਾਂ ਨੂੰ ਮਾਤ ਮੈਂ ਦੇਵਾਂ

ਕੋਟ ਪਾਪ ਸੀਨੇ ਛੁਪਾਏ

ਉਂਚਾ ਸਿਰ ਕਰ ਜੱਗੇ ਫਿਰਾਂ

ਫ਼ਰੇਬ ਮੇਰਾ ਫੜਿਆ ਜਾਊ

ਮੈਂਨੂੰ ਨਹੀਂ ਕੋਈ ਡਰ

ਮੇਰਾ ਅੰਦਰਲਾ ਰਾਜ਼ੀ ਮੇਰੇ ਨਾਲ

ਦੁਨਿਆਂ ਕੀ ਲਊ ਕਰ

ਮੋਰ ਹਾਂ ਜਾਂ ਚੋਰ ਹਾਂ

ਮੈਂਨੂੰ ਫ਼ਰਕ ਨਹੀਂ ਪੈਂਦਾ

ਮੈਂ ਹਾਂ ਮੈਂ,ਹੋਰ ਨਹੀਂ ਮੈਂ

ਜ਼ਮੀਰ ਮੇਰਾ ਇਹ ਕਹਿੰਦਾ

No comments:

Post a Comment