ਗਿਟੀਂ ਅਕਲ
ਰੰਗ ਨਾ ਰੂਪ, ਨੈਣ ਨਾ ਨਕਸ਼ ,ਭੈੜੀ ਮੇਰੀ ਸ਼ਕਲ
ਹੁਸ਼ਿਆਰ ਨਾ ਕਿਸੇ ਪਾਸੋਂ, ਗਿਟੀਂ ਸਾਡੀ ਅਕਲ
ਇਕ ਟੋਇਆਂ ਨਿਕਲ ,ਦੂਜੇ ਡਿਗ, ਜੀਵਨ ਲਿਆ ਬਿਤਾ
ਪਹੁੰਚੇ ਨਹੀਂ ਉੱਚੇ ਮੁਕਾਮੇਂ ,ਵੱਡਾ ਕੋਈ ਕੰਮ ਨਹੀਂ ਕੀਤਾ
ਖਵਾਇਸ਼ਾਂ ਹਜਾਰਾਂ ,ਜੀਏ ਅਸੀਂ ਉਨਹੇ ਦਬਾ
ਪਛਤਾਵਾ ਨਹੀਂ, ਜੀਏ ਜੀ ਭਰ ,ਲਿਆ ਜੀਣ ਦਾ ਮਜਾ
ਸਾਫ ਸੁਥਰੇ ਜੀਵਨ ਜੀਣ ਲਈ ,ਰਹੇ ਅਸੀਂ ਰੁੱਝੇ
ਖੁਸ਼ ਰਹੇ , ਬਣਾਈ ਉਹ ਮੰਜਲ, ਜਿੱਥੇ ਆ ਪੁੱਜੇ
ਖਾਦਾ ਪੀਤਾ ,ਸਭ ਕੁੱਛ ਵੇਖਿਆ, ਚਲਦੇ ਰਹੇ ਸੱਚੇ ਰਾਹ
ਹੱਸੇ ਖੇਲੇ ,ਦੁੱਖੀ ਰਹੇ ,ਸੁੱਖ ਵੀ ਪਾਇਆ
ਸਬਰ ਕੀਤਾ, ਜੋ ਮਿਲਿਆ ਉਸ ਮੱਥੇ ਲਾਇਆ
ਸੋਹਣੀ ਜਿੰਦਗੀ ਸ਼ੁਕਰ ਕਰਾਂ, ਮੰਨੇ ਨਹੀਂ ਕੋਈ ਸ਼ਿਕਵਾ
ਬਸ ਹੁਣ ਇਕੋ ਮੰਗ, ਅਖੀਰ ਤਕ ਰਖੇ ਸਵਲੀ ਨਿਗਾਹ
No comments:
Post a Comment