ਵਜਾ ਨਾ ਪਰਖੋ
ਵਜਾ ਮੌਲਾ ਨੇ ਐਸੀ ਦਿਤੀ ਲੋਕ ਹਸ ਹਸ ਜਾਣ
ਅਖਾਂ ਥੋੜਾ ਟੀਰ ਮਾਰਣ ਵਿੱਚ ਉਨ੍ਹਾ ਦੇ ਕਾਣ
ਮੂੰਹ ਖੁਲਾ ਰਹੇ ,ਲਾਲਾਂ ਚੋਣ ,ਗਿੱਠ ਲੜਕੇ ਜ਼ੁਬਾਨ
ਸ਼ੋਕਰਵਾਦਾ ਖਿਲੀ ਅੜੌਣ ,ਮਿੱਟੀ ਮਲੌਣ ਮੇਰਾ ਮਾਣ
ਛਡ ਦਿਲ ਹਾਰ ਬੈਠਾ ,ਜੀਣਾ ਹੋ ਗਿਆ ਹਰਾਮ
ਅੰਦਰੋਂ ਫਿਰ ਪੁਕਾਰ ਆਈ, ਏਦਾਂ ਨਾ ਢੇਰੀ ਢਾਹ
ਬਦਲ ਆਪ ਨੂੰ ਥੋੜਾ, ਤਕੜਾ ਹੋ ਕੇ ਜਗ ਵਿਚ ਜਾ
ਕਿਤਾਬਾਂ ਪੜ, ਗ੍ਰੰਥ ਫਰੋਲ ਕੱਠਾ ਕਰ ਗਿਆਨ
ਸੁਣ ਦੁੱਗਣਾ, ਬੋਲ ਅੱਧਾ, ਜ਼ੁਬਾਨ ਨੂੰ ਲਾ ਲੁਗਾਮ
ਆਤਮ ਵਿਸ਼ਵਾਸ ਜਾਗਿਆ, ਦੁਨੀਆਂ ਲਈ ਹੋਇਆ ਤਿਆਰ
ਸਿਆਣਿਆਂ ਦੀ ਮਹਿਫਲ ਬਹਿ, ਗਲ ਕਰ ਸਕਾਂ ਹੁਣ ਚਾਰ
ਰੰਗ ਰੂਪ ਸ਼ਕਲ ਰਬ ਦੀ ਦੇਣ, ਚੱਲੇ ਨਾ ਤੁਹਾਡਾ ਜੋਰ
ਸੋਚ ਆਪਣੀ ਸੁਚੱਜੀ ਬਣਾਓ, ਹੋਰ ਕਰਨ ਦ ਨਹੀਂ ਲੋੜ
ਹਸ ਕੇ ਸਭ ਨੂੰ ਬੁਲਾਓ ,ਰੂਹ ਤੁਹਾਡੀ ਜਾਊ ਖਿਲ
ਹਸਮੁਖ ਚੇਹਰਾ ਭਾਵਨਾ ਬਣੂ ,ਸਾਫ ਹੋਊ ਦਿਲ
ਇਨਸਾਨੀਅਤ ਤੋਂ ਦੂਰ ਨਾ ਜਾਓ ,ਸਭ ਨੂੰ ਕਰੋ ਪਿਆਰ
ਇੱਜਤ ਜਗ ਵਿੱਚ ਮਿਲੂ ,ਉਸਤਤ ਕਰਨ ਹਜਾਰ
ਹੁਣ ਨਾ ਮੇਰੀ ਵਜਾ ਪਰਖੇ, ਨਾ ਗੌਰੇ ਅਖ ਦੀ ਕਾਣ
ਸਾਰੇ ਕਹਿਣ ਇਹ ਭਲਾ ਮਾਣਸ ,ਦੇਣ ਪੂਰਾ ਆਦਰ ਮਾਣ
No comments:
Post a Comment