ਢਿੱਡ ਵਿੱਚ ਨਾ ਪਚੇ
ਢਿੱਡ ਵਿੱਚ ਗਲ ਪਚਾ ਨਾ ਸਕਾਂ, ਹੋਵਾਂ ਸਭ ਸਾਮਣੇ ਸੋਚੋਂ ਨੰਗਾ
ਲੋਕ ਇਸ ਦਾ ਫੈਦਾ ਉਠੌਣ, ਲੱਗੇ ਨਾ ਮੈਂਨੂੰ ਚੰਗਾ
ਦਿੱਲ ਸਾਫ ਹੋਣਾ ਚਾਹੀਦਾ,ਫਲਸਫਾ ਇਹ ਅਪਣਾਇਆ
ਕਹਿ ਦੇਈ ਜੋ ਦਿੱਲ ਅੰਦਰ ,ਕਦੀ ਕੁੱਛ ਨਹੀਂ ਛੁਪਾਇਆ
ਝੂਠ ਨਾ ਬੋਲਾਂ,ਝੂਠ ਦਾ ਸਹਿ ਸਕਾਂ ਨਾ ਬੋਝ
ਸਚ ਨੇ ਸਚ ਹੀ ਰਹਿਣਾ ਪੁੱਛੇ ਕੋਈ ਕਹਿ ਸਕਾਂ ਨਾ ਕੁੱਝ ਹੋਰ
ਆਸਾਨ ਨਹੀਂ ਇੰਝ ਜੀਣਾ,ਭਾਰੀ ਮਾਰ ਅਸੀਂ ਖਾਈ
ਸਚ ਕਹਿ ਦਿੱਲ ਦੁਖਾਏ,ਦੁਸ਼ਮਣੀ ਕੲਈਆਂ ਨਾਲ ਪਾਈ
ਗਰਵ ਨਹੀਂ ਮੈਂਨੂੰ ਆਪ ਤੇ,ਸਮਝਾਂ ਇਹ ਮੇਰੀ ਕਮਜ਼ੋਰੀ
ਠਾਣੀ ਕਈ ਬਾਰ ਹੁਸ਼ਿਆਰ ਬਣੀਏ,ਲਾਈਏ ਠੱਗੀ ਠੋਰੀ
ਝੂਠ ਚਲਾਕੀ ਦਾ ਲੈ ਸਹਾਰਾ,ਆਪਣਾ ਸਿੱਧਾ ਕਰੀਏ ਉੱਲੂ
ਪੈਸਾ ਖਾਸਾ ਕੱਠਾ ਕਰ ,ਐਸ਼ ਆਯਾਸ਼ੀ ਮਿਲੂ
ਚਲਣ ਲੱਗੇ ਚਲਾਕੀ ਰਾਹੀਂ,ਔਣ ਲੱਗਾ ਮਜਾ
ਅਗੇ ਜਾ ਰੋਣਾ ਪਿਆ,ਮਿਲੀ ਕੁਕਰਮਾਂ ਦੀ ਸਜਾ
ਆਪਣਿਆਂ ਤੋਂ ਦੂਰ ਹੋਏ,ਯਾਰੀ ਯਾਰਾਂ ਦੀ ਗਵਾਈ
ਦੁੱਖੀ ਰੁਖੀ ਜਿੰਦ ਰਹੀ, ਮੰਨ ਚਾਹੀ ਖੁਸ਼ੀ ਨਾ ਪਾਈ
ਵੱਧਦੀ ਉਮਰ ਜੀਵਨ ਤਜਰਬੇ ਇਕ ਸਬਕ ਸਿਖਾਇਆ
ਕੌੜਾ ਸਚ ਨਾ ਹਦੀ ਝੂਠ,ਮਧ ਚਲਣਾ ਸਮਝਦਾਰੀ ਮੇਰੇ ਭਾਇਆ
ਦੁਨਿਆਂ ਵਿੱਚ ਦੁਨਿਆਦਾਰੀ ਕਰ ਚੱਲੇ, ਮੰਨ ਸ਼ਾਂਤੀ ਸਕੂਨ ਪਾਇਆ
No comments:
Post a Comment