ਹੱਸੀ ਉਹ
ਉਹ ਹਾ ਹਾ ਕਰ ਸਾਡੇ ਤੇ ਹਸ ਗਈ
ਹਸ ਕੇ ਸਾਡੇ ਦਿੱਲ ਵਿੱਚ ਵਸ ਗਈ
ਭੁੱਲ ਨਾ ਪਾਈਏ ਉਸ ਦੀ ਹੱਸੀ
ਸਪ ਵਾਂਗ ਉਹ ਹਸੀ ਸਾਨੂੰ ਡਸੀ
ਹੱਸੀ ਨਾਲ ਉਹਦਾ ਚੇਹਰੇ ਖਿਲਿਆ
ਹਾਸੇ ਵਿੱਚ ਪਲ ਸਵਰਗ ਮਿਲਿਆ
ਹੱਸੀ ਦੀ ਯਾਦ ਮੇਰਾ ਖਜ਼ਾਨਾ ਆਲਾ
ਹੱਸਦੀ ਵੇਖ ਸਮਝਾਂ ਮੈਂ ਕਿਸਮਤ ਵਾਲਾ
ਉਸ ਦੀ ਹੱਸੀ ਦੇ ਅਸੀਂ ਬਲਿਹਾਰੇ
ਭੁੱਲ ਗਏ ਜੀਣ ਦੇ ਦੁੱਖ ਸਾਰੇ
ਮਾਯੂਸੀ ਜਦ ਪਾਏ ਸਾਨੂੰ ਘੇਰ
ਸੂਰਜਮੁਖੀ ਚੇਹਰੇ ਕਰੇ ਦੂਰ ਅੰਧੈਰਾ
ਹੱਸੀ ਉਸ ਦੀ ਵਿੱਚ ਜੰਨਤ ਪਾਈ
ਮੰਗਾਂ ਨਾ ਹੋਰ ਕੁੱਛ ਭਾਈ
ਦੇਣ ਵਾਲੇ ਤੋਂ ਮੰਗਾਂ ਇਹੀਓ ਦੂਆ
ਹੱਸਦਾ ਚੇਹਰਾ ਵੇਖ ਦਾ ਰਹਾਂ ਸਦਾ
No comments:
Post a Comment