Sunday, December 24, 2023

ਮਾਂ ਤੇ ਗੋਦੀ ਮਾਂ p 2

 ਮਾਂ ਤੇ ਗੋਦੀ ਮਾਂ


 ਪੰਜਾਬ ਮਾਂ ਦਿਲ ਵਿੱਚ  ਕਨੇਡਾ ਵੀ ਲੱਗੇ ਪਿਆਰਾ

ਦੋਨਾਂ ਦਾ ਅਪਣੇ ਅਪਣੇ ਥਾਂ ਵਖਰਾ ਹੈ ਨਜ਼ਾਰਾ 

ਪੰਜਾਬ ਜਿੰਦ ਬੀਤੀ ਸਾਰੀ ,ਕਨੇਡਾ ਬੁਢਾਪੇ ਦਾ ਸਹਾਰਾ

ਸੁਲਾਹਾਂ ਇਕ ਨਿਖੇਦਾਂ ਦੂਜੇ ,ਫਿਤਰ ਮੇਰੀ ਨੂੰ ਨਹੀਂ ਗਵਾਰਾ

ਦੋਨਾਂ ਦਾ ਅਲੱਗ ਅਲੱਗ ਹੈ ਨਜ਼ਾਰਾ 

ਇਕ ਨੂੰ ਛਡ ਨਹੀਂ ਸਕਦੇ, ਹੁਣ ਦੂਜੇ ਨਾਲ ਗੁਜ਼ਾਰਾ 

ਇਕ ਸਹੂਲਤਾਂ ਭਰਿਆ, ਦੂਜੇ ਵਿਚ ਚੰਗਾ ਭਾਈਚਾਰਾ

ਕਹਿਣ ਇਕ ਮਿੱਠੀ ਜੇਲ, ਜੀਣ ਦੀ ਉਹ ਸਜਾ

ਭੁੱਲਣ ,ਸਾਫ ਸੁਥਰੇ ਪੌਣ ਪਾਣੀ ਦਾ ਦੁਰਲੱਭ ਮਜਾ

ਰੁੱਖੇ ਚਾਹੇ ਰਿਸ਼ਤਿਓਂ, ਗਲ ਵੇਲੇ ਚੇਹਰਾ ਸਭ ਦਾ ਖਿਲਦਾ

ਵਿਹਲੇ ਬਹਿ ਗੱਪਾਂ ਛਪਾਂ ਲਈ,ਘਟ ਬੰਦਾ ਮਿਲਦਾਾ 

ਸਾਗ, ਮੱਖਣ ,ਗੁੜ ,ਲੱਸੀ ,ਰੋਟੀ  ਦਾ ਹੋਰ ਹੀ ਸਵਾਦ

ਖਾਣੇ ਵੇਲੇ ਮੂੰਹ ਪਾਣੀ ਭਰੇ, ਯਾਦ ਆਏ ਪੰਜਾਬ

ਅਜ ਦਾ ਆਨੰਦ ਮਾਣੀਏ, ਪਿਛੋਕੜ ਵੀ ਨਾ ਭੁਲੀਏ 

ਉਸ ਕੀਤੈ ਦਾ ਭਾਣਾ ਮੀਠਾ ,ਸੋਚ ਲੈ ਚੱਲੀਏ 

ਚੁਗਣਾ ਪੈਣਾ ਓਹੀਓ ਦਾਣਾ ਨਾਂ ਜਿਸ ਤੁਹਾਡਾ ਲਿਖਿਆ 

ਖੁਸ਼ ਰਹੋ ਤੰਦਰੁਸਤ ਰਹੋ ਜਿੱਥੇ ਰੱਖੇ  ਇਹ ਉੱਤਮ ਸਿਖਿਆ

No comments:

Post a Comment