Sunday, December 24, 2023

ਤੁਕ ਹੋਰ ਸੁਣਾ p 2

 ਤੁੱਕ  ਹੋਰ ਸੁਣਾ 


ਸੋਹਣੀ ਇਹ ਤੁੱਕ ,ਤੁੱਕ ਸੁਣਾ ਹੋਰ

ਮੰਨ ਖਿਲੈ ,ਨਚਾਂ ਮੈਂ ਬਣ ਮੋਰ

ਉਜਾੜੇ ਘਰ ਸੰਨਾਟਾ, ਵਸਦੇ ਮਚੇ ਸ਼ੋਰ

ਤੁੱਕ ਇਹ ਸੋਹਣੀ ,ਤੁੱਕ ਸੁਣਾ ਹੋਰ

ਛਡ ਓਹ ਗਲ ,ਜਿੱਥੇ ਚੱਲੇ ਨਾ ਜੋਰ

ਖੁਸ਼ੀਆਂ ਵਲ ਮੂੰਹ ਤੂੰ ਆਪਣਾ ਮੋੜ

ਸੋਹਣੀ ਇਹ ਤੁੱਕ ,ਤੁੱਕ ਸੁਣਾ ਹੋਰ

ਸੱਚੀ ਖੁਸ਼ੀ ਲਈ ਮੰਨ ਜੇ ਲੋਚੈ 

ਸੱਚੀ ਸੋਚ ,ਸੱਚਾ ਦਿਲ ,ਕੰਮ ਛਡ ਹੋਛੇ

ਗਜਕੇ ਸਭ ਨੂੰ ਫਤਿਹ ਬੁਲਾ 

ਮੁਸਕਰਾ ਬੁਲੋਂ ਫੁੱਲ ਬਰਸਾ

ਉਸਤਤ ਕਰੂ ਹਰ ਇਕ ਜਨ

ਕਰਕੇ ਵੇਖ ,ਸਲਾਹ ਮੇਰੀ ਮਨ

ਮਿਠਤ  ਨੀਂਵੀਂ ਨਾਨਕਾ ਲੱਗੇ ਨਾ ਤੱਤੀ   ਵਾਹ

ਉਚਾਈਆਂ ਵਿੱਚ ਉਦਾਸੀ ,ਨੀਵਾਂ ਸੱਚਾ  ਰਾਹ

ਸੱਚੇ ਦਿਲੋਂ ਅਗਰ ਕਰੇਂ ਪਿਆਰ

ਮਿਲਣਗੇ ਤੈਂਨੂੰ ਸਜਣ ਹਜਾਰ

ਹਸ ਕੇ ਤੂੰ ਦਿਲ ਜਿੱਤ ਜਾ

ਦਿਲਾਂ ਨੂੰ ਹੁੰਦਾ ਦਿਲਾਂ ਦੇ ਰਾਹ

ਤੁੱਕਾਂ ਇੰਝ ਤੂੰ ਜੋੜ ਦਾ ਜਾ

ਆਪਣੇ ਤੇ ਦੁਨਿਆਂ ਦਿੱਲ ਜਿੱਤ ਜਾ

ਬਾਕੀ ਉਸ ਮੰਗ ਤੰਦਰੁਸਤੀ ,ਮੰਗ ਨਾ ਕੁਛ ਹੋਰ

ਸੋਹਣੀ ਲੱਗੀ ਇਹ ਤੁੱਕ ,ਤੁੱਕ ਸੁਣਾ ਕੁੱਛ  ਹੋਰ

No comments:

Post a Comment