ਆਪ ਲਈ ਕਰਨ ਦੀ ਵਾਰ
ਬਹੁਤ ਕੀਤਾ ਦੂਸਰਿਆਂ ਲਈ, ਬਹੁਤ ਕੀਤਾ ਦੂਸਰਿਆਂ ਲਈ ਪਿਆਰ
ਆਪ ਲਈ ਕਰਨ ਦੀ ਉਮਰ ਆਈ, ਆਪ ਨੂੰ ਕਰਨ ਦੀ ਆਈ ਵਾਰ
ਅਪਣੀ ਖੁਸ਼ੀ ਤੋਂ ਪਹਿਲਾਂ ਦੂਸਰਿਆਂ ਦਾ ਚਾਹਿਆ ਸੁੱਖ
ਦੂਸਰਿਆਂ ਦਾ ਦੁੱਖ ਦੇਖ ,ਕੀਤਾ ਮਸੂਸ ਉਨ੍ਹਾਂ ਦਾ ਦੁੱਖ
ਕਿਸੇ ਥਾਲੀ ਲੱਡੂ ਵੇਖ ,ਨਹੀਂ ਮੰਨ ਲਲਚਾਇਆ
ਦੂਸਰੇ ਦਾ ਹਕ ਰੱਖਿਆ ਆਪਣਾਂ ਗਵਾਇਆ
ਸਮਝਾਂ ਮੈਂ ਦੂਸਰੇ ਮੇਰੇ ਨਾਲੋਂ ਸਮਝਦਾਰ
ਉੱਚੀ ਉਨ੍ਹਾਂ ਦੀ ਸੋਚ, ਮੇਰੇ ਨੀਚ ਵਿਚਾਰ
ਖੁਦਗਰਜੀ ਤਜੀ, ਹੋਏ ਕਈ ਵਾਰ ਦਰਿਆ ਦਿੱਲ
ਸੋਚਿਆ ਇਸੇ ਵਿੱਚ ਖੁਸ਼ੀ ਜਾਊਗੀ ਮਿਲ
ਦੂਸਰਿਆਂ ਦੀ ਨਜਰੀਂ ,ਚੰਗੇ ਬਣੀਏ, ਕੋਸ਼ਿਸ਼ ਰਹੀ
ਬੇਦਾਗ ਖੁਸ਼ੀ ਨਾ ਪਾ ਸਕੇ, ਮੇਰੇ ਭਈ
ਬੈਠ ਸੋਚਿਆ ਕੀ ਖਾਮੀ, ਸਾਡੇ ਵਿੱਚ ਰਹੀ
ਢਿਡੋਂ ਰਜਿਆ, ਸੱਚੇ ਮੰਨੋ ਵਰਤਾਏ ਲੰਗਰ
ਦੂਸਰਿਆਂ ਨੂੰ ਵੰਡੇ ਭੁੱਖ ਨਾ ਰੱਖੇ ਅੰਦਰ
ਖੁਸ਼ ਆਪ ਖੁਸ਼ੀਆਂ ਦੂਸਰਿਆਂ ਵਿੱਚ ਵੰਡੇ
ਆਪ ਚੰਗਾ ਸਮਝੇ ਲਗਣ ਸਾਰੇ ਉਸੇ ਚੰਗੇ
ਆਪ ਨੂੰ ਚੰਗਾ ਸਮਝਿਆ, ਕੀਤਾ ਆਪ ਨੂੰ ਪਿਆਰ
ਆਤਮ ਵਿਸ਼ਵਾਸ ਜਾਗਿਆ,ਮਿਲੀ ਖੁਸ਼ੀ ਆਪਾਰ
ਆਪ ਲਈ ਕਰਨ ਦੀ ਉਮਰ ਆਪ ਨੂੰ ਕਰਨ ਲਈ ਆਈ ਵਾਰ
No comments:
Post a Comment