Sunday, December 24, 2023

ਵਡਭਾਗੀ ਘੜੀ ਆਈ p2

 ਵਡਭਾਗੀ ਘੜੀ ਆਈ


ਅਜ ਮੇਰੇ ਯਾਰ ਨੇ ਔਣਾ ਆਂ

ਅਜ ਮੇਰੇ ਪਿਆਰ ਨੇ ਔਣਾ ਆਂ 

ਦੁਨਿਆਦਾਰੀ ਧੰਦਿਆਂ ਕੀਤਾ ਸਾਨੂੰ ਮਜਬੂਰ

ਕਈ ਮਹੀਨੇ ਉਸ ਮਜਬੂਰੀ ਰਖਿਆ ਇਕ ਦੂਜੇ ਤੋਂ ਦੂਰ 

ਤਨਹਾ ਰਹਿਣਾ ਨਹੀਂ ਹੈ ਸੌਖਾ 

ਲੰਬਾ ਬਨਵਾਸ ਹੁੰਦਾ ਔਖਾ 

ਤਨੋ ਦੂਰ ਦਿਲੋਂ ਨੇੜੇ

ਤੂੰ ਮੇਰੇ ,ਮੈਂ ਦਿਲ ਵਸਾਂ  ਤੇਰੇ

ਦੂਸਰਿਆਂ ਚਾਹ ਹੋਰ ਵਧਾਈ

ਸੋਚ ਸੋਚ ਕਦਰ ਤੇਰੀ ਪਾਈ

ਇਕੱਠੇ ਕੀਤੇ ਲਖ ਝਗੜੇ ਲਖ ਲੜਾਈ

ਚੰਗਿਆਈਆਂ ਯਾਦ ਕਰ, ਕੀਤੀ ਸੁਲਾਹ ਸਫਾਈ

ਸੌ ਬਾਰ ਮੰਨ ਆਇਆ ਖੁਸ਼ ਤੈਂਨੂੰ ਕਰਾਂ

ਥੌਹ ਨਾ ਆਈ ਕਰਦਾ ਰਿਆ ਖਤਾ

ਦਿਲੋਂ ਤੈਂਨੂੰ ਚਾਹਿਆ, ਸਚ ਮੇਰਾ ਮਨ

ਤੇਰੇ ਸੰਘ ਖੁਸ਼ੀ ਪਾਈ ਮੰਨ ਰਿਆ ਪ੍ਰਸੰਨ 

ਰਲ ਤੇਰੇ ਨਾਲ ਜਿੰਦ ਮੈਂ ਆਪਣੀ ਸਵਾਰੀ

ਮੰਗਾਂ ਨਾ ਕੁੱਛ ਹੋਰ ਮੰਗਾਂ ਤੇਰਾ ਸਾਥ ਹਰ ਬਾਰੀ

ਪਲ ਪਲ ਗਿਣਾ ਉਹ ਪਲ ਕਦ ਆਊ

ਅੱਖਾਂ ਨਿਹਾਰਣ ਯਾਰ ਨੂੰ ਦਿਲ ਖਿਲ ਜਾਊ

ਵਡਭਾਗੀ ਘੜੀ ਉਹ ਆਈ

ਜੋ ਯਾਰ ਮੇਰਾ ਲਿਆਈ

ਪਿਆਰ ਮੇਰਾ ਲਿਆਈ

No comments:

Post a Comment