Sunday, December 24, 2023

ਕਿੱਥੇ ਖਾ ਗਿਆ ਮਾਰ p2

 ਕਿੱਥੇ ਖਾ ਗਿਆ ਮਾਰ


ਕਿੱਥੇ ਖੇ ਗਿਆ ਮੈਂ ਮਾਰ

ਕੋਠੀ ਬਣਾਈ ਨਾ ਲੈ ਸਕਿਆ ਕਾਰ

ਸਾੜੀ ਦਿੱਤੀ ,ਨਾ ਦੇ ਸਕਿਆ ਹੀਰੇ ਦਾ ਹਾਰ

ਇੱਥੇ ਖਾ ਗਿਆ ਮੈਂ ਮਾਰ

ਬੇਹੂਦੀ ਬਹਿਸ ਕਰਾਂ, ਜਾਂਵਾਂ ਹਰ ਵਾਰੀ ਹਾਰ

ਉਹ ਸੋਚ ਬੋਲੇ ,ਝਲ ਕੁਟਾਂ ,ਮੈਂ ਗਵਾਰ ਦਾ ਗਵਾਰ

ਚਲਾਕੀ ਉਸ ਨਾਲ ਕਰਨੀ ਚਾਂਹਾਂ, ਸਮਝਾ ਆਪ ਹੁਸ਼ਿਆਰ

ਉਹ ਮੇਰੀ ਰਗ ਰਗ ਜਾਂਣੇ ,ਡਿਗਾਂ ਮੂੰਹ ਭਾਰ

ਇੱਥੇ ਖਾ ਗਿਆ ਮੈਂ ਮਾਰ

ਮੇਰੀ ਕਿਸਮਤ ਚੰਗੀ ,ਰਬ ਮੈਂਨੂੰ ਉਸ ਲੜ ਲਾਇਆ

ਮੈਂਨੂੰ ਪਾ ਉਹ ਰੋਵੇ ,ਨਸੀਬ ਉਸ ਮਾੜਾ ਲਿਖਾਇਆ

ਉਸ ਸੁੱਖ ਖੁਸ਼ੀ ਦਿਤੀ, ਮੈਂ ਉਸ ਨੂੰ ਅਤ ਸਤਾਇਆ

ਅਫਸੋਸ ਨਹੀਂ ਦੋਨਾਂ ਨੂੰ ਕੋਈ ,ਸੋਹਣਾ ਸਾਥ ਨਿਭਾਇਆ

ਮੈਂ ਕਹਾਂ ਮੈ ਦਿਲੋਂ ਕਰਾਂ, ਉਹ ਮੰਨੇ ਨਾ ਮੇਰਾ ਪਿਆਰ

ਇੱਥੇ ਹੀ ਖਾ ਗਿਆ ਮੈਂ ਮਾਰ 

ਜਵਾਨੀ ਲੜਾਈ ਝਗੜੇ ਕੀਤੇ, ਬਿਰਧ ਹੋ ਅਕਲ ਆਈ

ਚਿਰ ਨਰਾਜ ਨਾ ਰਹੀਏ ,ਕਰੀਏ ਜਲਦ ਸੁਲਾਹ ਸਫਾਈ

ਜਗੋਂ ਉਮੀਦ  ਨਾ ਰੱਖੀਏ, ਬਣੀਏ ਇਕ ਦੂਜੇ ਦੇ ਸਹਾਈ

ਅੰਤ ਭਲਾ ਸੋ ਭਲਾ ,ਜਿੰਦੇ ਸਕੂਨ ਬਹੁ ਪਾਇਆ ਯਾਰ

ਸਫਲ ਜੀਵਨ ਸਾਡਾ, ਨਹੀਂ ਖਾਦੀ ਕੋਈ ਮਾਰ

No comments:

Post a Comment