ਬੰਜਾਰਣ ਉਸਤੱਤ
ਪਿੰਡ ਹੋਕਾ ਦਿੰਦਿਆਂ ਫਿਰਨ,ਤੱਕਲੇ ਸਿਧੇ ਕਰਾ ਲਓ
ਛਜ ਛਾਣਨੀ ਛਿੱਕੂ ਲੈ ਲਓ, ਛੁਰੀਆਂ ਤੇਜ ਕਰਾ ਲਓ
ਮੰਨਮੋਹਣਾ ਸੁੰਦਰ ਚੇਹਰਾ,ਚੰਮਕੇ ਉਸ ਤੇ ਨੂਰ
ਹੋਰ ਹੀ ਦੁਨਿਆਂ ਤੋਂ ਆਈਆਂ ਜਾਪਣ,ਜਾਪਣ ਪਰੀਆਂ ਹੂਰ
ਲਕ ਹੱਲਾ ਪੈਲਾਂ ਪੌਣ,ਘਘਰੀ ਖਾਏ ਹੁਲਾਰੇ
ਮਟਕ ਉਨ੍ਹਾਂ ਦੀ ਟੋਰ,ਵੇਖ ਮੋਰ ਸ਼ਰਮੌਣ ਬੇਚਾਰੇ
ਜਿੱਥੇ ਤੱਕਣ ਤੀਰ ਛੱਡਣ, ਜਖਮੀ ਕੀਤੇ ਜਵਾਂ ਦਿਲ ਸਾਰੇ
ਕਈ ਸਰਦਾਰ ਮੋਹੇ , ਜਿਨਾਂ ਦਿਲ ਉਨ੍ਹਾਂ ਤੇ ਵਾਰੇ
ਨਾਂਹ ਕਰ ਦਿੱਤੀ, ਦਿਲ ਤੋੜਿਆ,ਕਹਿ ਅਸੀਂ ਹਾਂ ਬਨਜਾਰੇ
ਘੁੰਮਣਾ ਫਿਤਰਤ ਸਾਡੀ, ਇਕੋ ਥਾਂ ਬਹਿ ਨਹੀਂ ਮਰਨਾ
ਮਨਜੂਰ ਨਹੀਂ ਗਰਿਸਥ ਗੁਲਾਮੀ, ਵਿਆਹ ਤੇਰੇ ਨਾਲ ਨਹੀਂ ਕਰਨਾ
ਅਸੀਂ ਤਾਂ ਠਹਿਰੇ ਆਜ਼ਾਦ ਪਖੇਰੂ, ਆਸਮਾਨੀ ਸਾਡਾ ਓੜਨਾ
ਆਪਣੀ ਕਲਾ ਜਾਹਰ ਕਰ,ਰਬ ਆਪ ਘੜੇ ਬਨਜਾਰੇ
ਦੁਨਿਆਂ ਭਰ ਓਹ ਫਿਰਦੇ, ਵਖੌਣ ਹੁਸਨ ਦੇ ਨਜ਼ਾਰੇ
ਮਾਲਕ ਉਨ੍ਹਾਂ ਨੂੰ ਸਲਾਮਤ ਰੱਖੇ, ਜਿੱਥੇ ਉਹ ਕਰਨ ਉਤਾਰੇ
No comments:
Post a Comment