ਵਾਰੀ ਰਾਸ ਆਈ
ਖੁਸ਼ੀਆਂ ਭਰੇ ਗੀਤ ਮੈਂ ਗਾਂਵਾਂ
ਹੱਸਦਾ ਖੇਡਦਾ ਮੈਂ ਜਿੰਦ ਜੀ ਜਾਂਵਾਂ
ਏਸੇ ਵਿੱਚ ਲਖ ਪਾਤਸ਼ਾਹੀਆਂ ਪਾਂਵਾਂ
ਮੰਗਾਂ ਨਾ ਕੋਈ ਵੱਡਾ ਵਰਦਾਨ
ਖੁਸ਼ ਰੱਖੀਂ ਦਿਲੇ ਇਹੀ ਅਰਮਾਨ
ਕਿੱਥੋਂ ਜਿੰਦ ਆਈ ,ਕਿੱਥੇ ਜਾਣਾ
ਪੁੱਛੀਏ ਨਾ,ਸਵਾਲ ਰੱਖੇ ਨਾ ਮਾਨਾ
ਜੋਰ ਨਾ ਚੱਲੇ, ਇਹ ਉਸ ਦਾ ਭਾਣਾ
ਮੈਂ ਤੰਦਰੁਸਤ, ਟੱਬਰ ਮੇਰਾ ਖੁੱਸ਼
ਵੱਡੇ ਨਹੀਂ, ਛੋਟੇ ਛੋਟੇ ਦੁੱਖ
ਸਚ ,ਇਸ ਤੋਂ ਉਤੇ ਨਹੀਂ ਕੋਈ ਸੁੱਖ
ਉਤਰੇ ਓਥੇ,ਜਿੱਥੇ ਕਿਸਮਤ ਲੈ ਆਈ
ਪਹੁੰਚੇ ਜਿੱਥੇ, ਮੰਜਲ ਓਹੀ ਬਣਾਈ
ਖਿੱਚੋਤਾਣ ਮਿਟੀ, ਮੰਨ ਸ਼ਾਂਤੀ ਪਾਈ
ਮੰਨੀਏ ਆਪ ਨਹੀਂ ਕੀਤਾ, ਕਰਾਇਆ ਉਸ,ਹੋ ਕੇ ਸਹਾਈ
ਵਾਰੀ ਸੋਹਣੀ ਲੰਘੀ, ਮੰਨੀਏ, ਵਾਰੀ ਰਾਸ ਆਈ
No comments:
Post a Comment