ਬੁੱਢੀ ਬੁੱਢੇ ਦੀ ਲੜਾਈ
ਸੁਣੋ ਸੁਣਾਊਂ ਬੁੱਢੀ ਬੁੱਢੇ ਦੇ ਪਿਆਰ ਦਾ ਕਿੱਸਾ
ਜਾਣੋਗੇ ਕਿ ਲੜਾਈ ਵੀ ਪਿਆਰ ਦਾ ਇੱਕ ਹਿਸਾ
ਜਾਦਾ ਇਸ ਵਿੱਚ ਬੁੱਢੇ ਦਾ ਕਸੂਰ
ਬੁੱਢੀ ਦਾ ਮਜ਼ਾਕ ਓੜੌਣ ਤੋਂ ਬੁੱਢਾ ਮਜਬੂਰ
ਚੁਟਕੱਲਾ ਭਾਂਵੇਂ ਹੋਵੇ ਕਿੱਥੋ ਦਾ ਕਿਤੇ
ਘੁਮਾ ਲੈ ਆਵੇ ਬੁੱਢਾ ਬੁੱਢੀ ਦੇ ਉੱਤੇ
ਇੱਕ ਦਿੱਨ ਘਰ ਦੋ ਦੋਸਤ ਜੋੜੇ ਸੀ ਆਏ
ਬੁੱਢਾ ਬੈਠਾ ਚੁੱਟਕਲੇ ਤੇ ਚੁੱਟਕਲਾ ਸੁਣਾਏ
ਬੁੱਢਾ ਅੱਜ ਹੋਇਆ ਹਦੋਂ ਬਾਹਰ ਇਹ ਸੀ ਸੱਭ ਦਾ ਬਿਆਨ
ਐਨਾ ਭੈੜਾ ਬੁੱਢੇ ਚੁੱਟਕਲਾ ਬੋਲਿਆ ਸੱਭ ਰਹਿ ਗਏ ਹੈਰਾਨ
ਬੁੱਢੀ ਨੂੰ ਸੁਣ ਗੁੱਸਾ ਆਇਆ
ਦੁਰਗਾ ਦਾ ਰੂਪ ਉਸ ਅਪਨਾਇਆ
ਰੂਪ ਇਹ ਵੇਖਿਆ ਸੀ ਸੱਭ ਪਹਿਲੀ ਵਾਰ
ਕੰਨੋ ਫੱੜ ਬੁੱਢੀ ਨੇ, ਬੁੱਢਾ ਕੀਤਾ ਘਰੋਂ ਬਾਹਰ
ਪੰਜਤਾਲੀ ਸਾਲ ਮੈਂ ਤੇਰਿਆਂ ਬੇਵਕੂਫ਼ਿਆਂ ਸਹੀਆਂ
ਅੱਜ ਤਾਂ ਬਰਦਾਸ਼ਤ ਤੋਂ ਉੱਤੋਂ ਹੋ ਗਈਆਂ
ਬੁੱਢਾ ਸਹਿਮਿਆਂ ਮਿੰਨਤਾਂ ਪਾਵੇ
ਭੱਰੀ ਰਾਤ ਉਹ ਕਿਥੇ ਜਾਵੇ
ਨਰਕ ਜਾ , ਖੂਹ ਵਿੱਚ ਡੁਬ ਜਾ ਮੋਇਆ
ਕਹਿ ਬੁੱਢੇ ਤੇ ਮੂੰਹ ਤੇ ਬੂਹਾ ਢੋਇਆ
ਬੁੱਢੇ ਠੰਡਾ ਹੱਥ ਬੋਝੇ ਵਿੱਚ ਪਾਇਆ
ਖ਼ੁਸ਼ ਹੋਇਆ ,ਇੱਕ ਨੋਟ ਨਿਕਲ ਆਇਆ
ਜਾ ਬੈਠਾ ਠੇਕੇ ਤੇ ਇੱਕ ਬੋਤਲ ਖੁਲਾਈ
ਹੌਲੀ ਹੌਲੀ ਬੁੱਢੇ ਵਿੱਚ ਹਿੰਮੱਤ ਆਈ
ਜਿਓਂ ਜਿਓਂ ਘੁੱਟ ਅੰਦਰ ਪਾਵੇ
ਬੁੱਢਾ ਬਿਲੀਓਂ ਸ਼ੇਰ ਬਣਦਾ ਜਾਵੇ
ਅੱਧੀ ਰਾਤ ਬੁੱਢੇ ਘੰਟੀ ਬਜਾਈ
ਸੁਣ ਬੁੱਢੀ ਬੂਹਾ ਖੋਲਣ ਆਈ
ਬੁੇਢਾ ਦਹਾੜਿਆ ਬੂਹਾ ਖੋਲ
ਬੋਲ ਨਾ ਮੇਰੇ ਨਾਲ ਕੌੜੇ ਬੋਲ
ਬੁੱਢੀ ਕਹੇ ਦਫ਼ਾ ਹੋ ਜਾ ਏਥੋਂ
ਡੱਫ਼ ਪਤਾ ਨਹੀਂ ਆਇਆ ਕਿੱਥੋਂ
ਬੁੱਢਾ ਕਹੇ ਜੇ ਤੂੰ ਨਹੀਂ ਮਾਫ਼ ਕਰਨਾ
ਨਾਲੇ ਛਾਲ ਲਾ ਮੈਂ ਹਾਂ ਮਰਨਾ
ਬੁੱਢੇ ਚੁੱਕ ਨਾਲੇ ਸੁਟਿਆ ਇੱਕ ਪੱਥਰ ਭਾਰੀ
ਬੁੱਢੀ ਘੱਭਰਾਰੀ ਮੱਤੇ ਬੁੱਢ ਨਾਲੇ ਛਾਲ ਮਾਰੀ
ਬੁੱਢੀ ਬੂਹਾ ਖੋਲ ਨਾਲੇ ਵੱਲ ਵੇਖਣ ਆਈ
ਬੁੱਢਾ ਅੰਦਰ ਵੜਿਆ ਅੰਦਰੋਂ ਚਿਟਕੱਣੀ ਲਾਈ
ਬੁੱਢੀ ਬੋਲੀ ਦਰਵਾਜਾ ਖੋਲ ਨਹੀਂਮੈਂ ਲੱਗੀ ਸ਼ੋਰ ਪੌਂਣ
ਜੋ ਮਰਜ਼ੀ ਕਰ ਮੈਂ ਹਾਂ ਸ਼ੇਰ ਤੇਰੇ ਤੋਂ ਡਰਦਾ ਕੌਣ
ਕੀ ਤੂੰ ਦੇਵੇਂਗੀ ਅਪਣੀ ਸਫ਼ਾਈ
ਲੋਕਾਂ ਜੱਦ ਪੁਛਿਆ ਅੱਧੀ ਰਾਤ ਕਿਥੋਂ ਆਈ
ਬੁੱਢੀ ਸੀ ਬੁੱਢੇ ਦੀ ਜਾਣੂ ਤਰਤੀਬ ਉਸ ਲੜਾਈ
ਦੇਖ ਤੂੰ ਚੰਗਾ ਤੇਰੇ ਜਾਣ ਬਾਦ ਮੈਂ ਪੱਛਤਾਈ
ਫੂਕ ਖਾ ਬੁੱਢੇ ਨੇ ਸੀ ਫੱਟ ਬੂਹਾ ਖੋਲਿਆ
ਤੂੰ ਵੀ ਚੰਗੀ ਗਲਤੀ ਮੇਰੀ ਬੁੱਢਾ ਬੋਲਿਆ
ਮੁੱਕੀ ਬੁੱਢੇ ਬੁੱਢੀ ਦੀ ਇੱਕ ਹੋਰ ਲੜਾਈ
ਪਿਆਰ ਦੋਹਾਂ ਦਿੱਲੀਂ ,ਹੋਈ ਸੁਲਾਹ ਸਫ਼ਾਈ
ਪਿਆਰ ਵਿੱਚ ਲੜਾਈ ਝੱਗੜੇ ਹੁੰਦੇ ਇਹ ਹੈ ਸਚਿਆਈ
ਪਿਆਰ ਨਾਲ ਹੀ ਹੱਲ ਹੁੰਦੇ ਜੇ ਤੁਸੀਂ ਕਿਸਮੱਤ ਚੰਗੀ ਪਾਈ
*******
बुॅढी बुॅढे दी लङाई
सुणो सुषाऊं बुॅढी बुॅढे दे प्यार दा किस्सा
जाणोगे कि लङाई वी प्यार दा इक हिस्सा
जादा इस विच बुॅढे दा कसूर
बुॅढी दा मज़ाक उङौण तों बुॅढा मजबूर
चुलकला भांवें होवे किॅथों दी किते
घुमा लै नआवे बुॅढा बुॅढी दे उते
इक दिन घर दोस्त जोङे सी आए
बुॅढा बैठा चुटकले ते चुटकला सुणाए
बुॅढा अज होयिआ हदों बाहर,इह सी सॅब दी बिआन
ऐना भैङा बुॅढे चुटकला बोलिआ,सॅब रहि गए हैरान
बुॅढी नूमसुण गुसा आयिआ
दु्र्गा दा रूप उस अपनायिआ
रूप इह वेखिआ सॅब पहिली वार
कन्नो फङ बुॅढी ने बुॅढा कीता घरों बाहर
पंजताली साल तेरिआं बेवाकूफ़िआ सहिआं
अज तां उह बरदाश्त तों उतों हो गईआं
बुॅढा सहिमिआ मिन्तां पावे
भरी रात उह किथ्थे जावे
नरक जा ,खूह विच डुब जा मोयिआ
कहि बुॅढे दे मुंह ते बूहा ढोयिआ
बुॅढे ठंडा हॅथ बोझे विच बायिआ
खुश होयिआ,इक नोट निकल आयिआ
जा बैठा ठेके ते,इक बोतल खुलाई
हौली हौली बुॅढे विच हिंमॅत आई
जिओं जिओं धुट अंदर पावे
बुॅढा बिलीओं शेर बणदा जावे
अधी रात बुॅढे घंटी बजाई
सुण बुॅढी बूहा खोलण आई
बुॅढा दहाङिआ,बूहा खोल
बोल ना मेरे नाल कौङे बोल
बुॅढी बोली दफ़ा हो जा इॅथ्थों
डॅफ़ पता नहीं आयिआ किॅथ्थों
बुॅढा कहे जे तूं माफ़ नहीं करना
नाले छाल ला मैं हां मरना
बुॅढे चुक नाले सुटिआ इक पथ्थर भारी
बुॅढी घबराई,मॅते बुॅढे नाले छाल मारी
बुॅढा बूहा खोल नाले वल वेखण आई
बुॅढा अंदर वङिआ,अंदरों चिटकॅणी लाई
बुॅढी बोली दरवाजा खोल,नहीं मैं लॅगी शोर पौण
जो मरज़ी कर,मैं हां शेर,तेरे तों डरदी कौण
की तूं देवेंगी अपणी सफाई
लोक पुछिआ ,अधी रात किथ्थों आई
बुॅढी बुॅढे दा जाणू,तरतीब उस लङाई
देख तूं चंगा,तेरे जाण बाद मैं पच्छताई
फूक खा बुॅढे बुहा सी फट खोलिआ
मुक्की बुॅढी बुॅढे दी इक होर लङाई
प्यार दोहां दिलीं,होई सुलाह सफ़ाई
प्यार विच लङाई झगङे हुंदे,इह है सचिआई
प्यार नाल ही हॅल हुंदे जे किस्मॅत तुसीं चंगी पाई
No comments:
Post a Comment