ਕਿੱਥੋਂ ਕਿੱਥੇ ਜੱਟ ਪਹੁੰਚਾ
ਪਹਿਲਾਂ ਵਰਗੀ ਗੱਲ ਨਾ ਰਹੀ ਹਾਲਤ ਜੱਟ ਦੀ ਮਾੜੀ
ਬਹੁਤਿਆਂ ਕੋਲ ਜ਼ਮੀਨ ਨਾ ਰਹੀ ਨਾ ਰਹੀ ਸਰਦਾਰੀ
ਮਹਾਤੱੜ ਏਥੇ ਹੱਡ ਰਗੜੌਂਦੇ ਨਸੀਬੀ ਮਾਰ ਗਏ ਪਰਦੇਸ ਓਡਾਰੀ
ਨਾ ਇੱਥੇ ਹੱਲ ਰਿਆ ਨਾ ਏੱਥੇ ਪਜਾਲੀ
ਬੱਗਾ ਢੱਗਾ ਕੋਈ ਨਾ ਦਿਖੇ ਹਵੇਲਿਆਂ ਖੜਿਆਂ ਖਾਲੀ
ਟੈ੍ਕਟੱਰ ਲੈਣ ਦੇ ਬਹਾਨੇ ਕਰਜ਼ਾ ਲਿਤਾ
ਫ਼ਜ਼ੂਲ ਖਰਚੀ ਤੇ ਉਹ ਖਤੱਮ ਕਿਤਾ
ਕਮਾਈ ਘੱਟ ਖਰਚੇ ਜਾਦਾ ਕਰ ਲਏ, ਚੁੱਕੇ ਬੈਂਕੋਂ ਕਰਜ਼ਾ
ਸੂਦ ਤੱਕ ਦੇ ਨਾ ਪਾਵੇ ,ਜ਼ਹਿਰ ਖਾਹ ਆਪ ਮਰਦਾ
ਇਮਾਨ ਨਾਲ ਸੀ ਪਹਿਲਾਂ ਕਿਰਤ ਕਰਦਾ
ਬੰਦੇ ਤੋਂ ਕੀ ਰੱਬ ਤੋਂ ਵੀ ਨਹੀਂ ਸੀ ਉਹ ਡਰਦਾ
ਅੱਜ ਹੱਥ ਜੋੜ ਆੜਤੀਏ ਦੇ ਅਗੇ ਖੜੇ
ਬੇਂਕ ਮੁਲਾਜ਼ਮ ਤੇ ਪੁਲਸ ਤੋਂ ਉਹ ਡਰੇ
ਉਤੱਮ ਖੇਤੀ ਮਦੱਮ ਵਿਪਾਰ ਸੀ ਕਹਾਵਤ ਪੁਰਾਣੀ
ਨੀਚ ਖੇਤੀ ਉੱਚ ਵਿਆਪਾਰ ਉਲਟੀ ਅੱਜ ਕਹਾਣੀ
ਹੱਲ ਵੌਹਣ ਦਾ ਜਾਚ ਨਾ ਰਹੀ
ਗੋਡੀ ਲਈ ਚੁੱਕ ਨਾ ਸਕੇ ਕਹੀ
ਅੱਧੇ ਕਿਲੇ ਵਾਲੇ ਵੀ ਕੰਮ ਲਈ ਭੱਇਆ ਰੱਖਿਆ
ਵੇਹਲਾ ਆਪ ਨਕੰਮਾ ਨਸ਼ਾ ਵਿੱਚ ਰੁਝਿਆ
ਕੋਈ ਕਹੇ ਜੱਟ ਕਿਸਮੱਤ ਦਾ ਮਾਰਾ
ਮੈਂ ਮੰਨਾ ਕਸੂਰ ਉਸ ਖੁੱਦ ਦਾ ਸਾਰਾ
ਕੋਈ ਕਹੇ ਜੱਟ ਦੀ ਜੂਨ ਤੇ ਭਾਰੀ ਆਈ
ਮੈਂ ਕਹਾਂ ਉਹ ਅਪਣਾ ਆਪ ਹੈ ਹਰਜਾਈ
ਐਸ਼ੋ ਅਰਾਮ ਵਿੱਚ ਖੁੱਦ ਉਹ ਹੈ ਫੱਸਦਾ
ਨਸ਼ਾ ਫ਼ਜ਼ੂਲ ਖਰਚੀ ਕਰੇ ਮਹਿਨੱਤ ਤੋਂ ਨੱਸਦਾ
ਮੇਰੇ ਦਾਤਾਰ ਇਸ ਭੋਲੇ ਜੱਟ ਨੂੰ ਬਚਾਂਈਂ
ਇਸ ਜੱਗ ਦੇ ਅੰਨਦਾਤਾ ਦਾ ਹੋਂਵੀਂ ਸਹਾਈ
ਥੋੜੀ ਅਕਲ ਹੋਰ ਦੇ ਤੇ ਔਕਾਤ ਇਸੇ ਯਾਦ ਕਰਾਂਈਂ
ਦਿਖਾਵੇ ਤੇ ਨਸ਼ੇ ਦੇ ਚੱਕਰੋਂ ਕੱਢ , ਮਹਿਨੱਤ ਕਰਨੀ ਸਿਖਾਂਈਂ
*****/***
किॅथ्थों किॅथ्थे पहुंचा जॅट
पहिलां वाली गॅल ना रही,हालत जॅट दी माङी
बहुतियां कोल ज़मीन ना रही,ना रही सरदारी
महातॅङ इॅथ्थे हॅड रगङदे,नसीबी मार गए उडारी
ना ऐॅथे हॅल रिहा ना कोई रही पंजाली
बॅगा ढॅगा ना दिखे ,हवेलियां खङिआं खाली
ट्रेकटर लैण दे बहाने करज़ा लिता
फ़ज़ूल खरची ते उह खतॅम कीता
कमाई घॅट खरचे जादा,चुके बैंकों करज़ा
दूस तॅक दे ना पावे,ज़हर खा आप मरदा
ईमान नाल सी पहिलां किरत करदा
बंदे तों की रॅब तों वी नहीं सी उह डरदा
अज हॅथ जोङ आङतीए दे अगे खङे
बैंक मुलाजंमा ते पुलस तों वी उह डरे
उतॅम खेती मदॅम वियापार सी कहावॅत पुराणी
नीच खेती ,उच्च वियापार,उलटी अज कहानी
हल वौंण दी जाच ना रही
गोडी लई चुॅक ना सके कही
अध्धे किॅल्ले वाले वी कम लई भयिआ रखिआ
वेहला आप नाकॅमा नशे विच उह रूजिआ
कोई कहे जट किस्मॅत दा मारा
मैं मना कसूर उस खुद दा सारा
कोई कहे जट दी जून ते भारी आई
मैं कहां उह अपणा आप है हरजाई
ऐशो आराम विच खुद आप है उह फ़ॅसदा
नशा,फ़ज़ूल खरची करे,महिनॅत तों नसदा
मेरे दातार इस भोले जट नू बचांईं
इस जग अन्दाता दा होंवीं सहाई
थोङी अकल होर दे ते औकात इसे याद करांईं
दिखावे,नशे दे चॅक्करों कॅढ,महिनॅत करनी सिखांईं
No comments:
Post a Comment