ਖ਼ੁਸ਼ੀ ਭਾਲੋ ਖੁਸ਼ੀ ਲੱਭੋ
ਖੁਸ਼ੀ ਨੂੰ ਭਾਲੋਗੇ ਤਾਂ ਖੁਸ਼ੀ ਲੱਭੋਗੇ
ਦੁੱਖ ਦਾ ਸੋਚੋਗੇ ਤਾਂ ਦੁੱਖ ਵਿੱਚ ਡੁਬੋਗੇ
ਦੁੱਖ ਵਿੱਚ ਨਹੀਂ ਤੁਸੀਂ ਇੱਕਲੇ ਦੁਖੀ ਦੁਨਿਆਂ ਸਾਰੀ
ਸੁੱਖੀ ਚੰਦ ਮਿਲਣਗੇ ਪਰ ਸੁੱਖ ਪੌਣਾ ਕੰਮ ਨਹੀਂ ਭਾਰੀ
ਜਿੱਨਾਂ ਮਿਲਿਆ ਸ਼ੁਕਰ ਮੰਨਾਓ, ਨਾ ਕਰੋ ਹੋਰ ਲਈ ਮਾਰੋ ਮਾਰੀ
ਸੁੱਖ ਨਹੀਂ ਧੰਨ ਦੌਲੱਤ ਵਿੱਚ ਮਿਲਦਾ
ਸੁੱਖ ਦਾ ਫੁੱਲ ਸੱਚੇ ਮੰਨ ਵਿੱਚ ਖਿੱਲਦਾ
ਦੂਸਰਿਆਂ ਨਾਲ ਨਾ ਦੌੜ ਲਾਓ
ਅਪਣੀ ਹੀ ਰਫ਼ਤਾਰ ਤੇ ਜਿੰਦ ਚਲਾਓ
ਬਰਾਬਰ ਸਮਝ ਸੱਭ ਨੂੰ ਗੱਲੇ ਲਗਾਓ
ਰੰਝਸ਼ ਗੁੱਸਾ ਅੰਦਰੋਂ ਅੰਦਰੀਂ ਖੂਨ ਸਾੜੇ
ਮਾਫ਼ ਕਰੋ ਜੋ ਤੁਹਾਡੇ ਨਾਲ ਨਿਕਲੇ ਮਾੜੇ
ਧੋਖਾਦਾਰੀ ਕਰ ਜੋ ਅੱਗੇ ਸੀ ਹੋਇਆ
ਅੰਤ ਪੱਛਤਾਵੇ ਵਿੱਚ ਉਹ ਵੀ ਰੋਇਆ
ਦੂਸਰਿਆਂ ਦੀ ਖ਼ੁਸ਼ੀ ਵੇਖ ਜੋ ਜਲਿਆ
ਈਰਖਾ ਦੀ ਬਿਮਾਰੀ ਵਿੱਚ ਉਹ ਗਲਿਆ
ਇੱਕਲਾ ਨਹੀਂ ਕੋਈ, ਇੱਕ ਦੂਜੇ ਨਾਲ ਜੁੜਿਆ ਸੰਸਾਰ
ਸੱਭ ਅਪਣਾ ਹਿੱਸਾ ਸਮਝ ਕਰੋ ਸੱਭ ਨਾਲ ਪਿਆਰ
ਕਹਿਣਾ ਅਸਾਨ ਕਰਨਾ ਔਖਾ
ਜੇ ਕਰ ਪਾਓਂ ਜੀਵਨ ਹੋ ਜਾਊ ਸੌਖਾ
ਮੈਂ ਨਹੀਂ ਕਹਿੰਦਾ ਜਹਾਨ ਛੱਡ, ਸਾਧ ਫ਼ਕੀਰ ਬੰਣ ਜਾਓ
ਇੰਨਸਾਨ ਬਣਾਇਆ ਰੱਬ ਨੇ, ਇੰਨਸਾਨੀਅਤ ਨਿਭਾਓ
ਖ਼ੁਸ਼ੀ ਭਾਲੋ,ਖ਼ੁਸ਼ੀ ਲੱਭੇਗੀ,ਖ਼ੁਸ਼ੀ ਵਿੱਚ ਜਿੰਦ ਜੀ ਜਾਓ
*******
खुशी भालो खुशी लॅभो
खुशी नू भालोगे तां खुशी लॅभोगे
दुॅख दा सोचोगे तां दुख विच डुबोगे
दुॅख विच नहीं तुसीं एकॅले,दुखी दुनिया सारी
सुखी चंद मिलणगे,पर सुख पौंणा नहीं भारी
जिॅना मिलिआ शुकर मंनाओ,ना करो होर लई मारो मारी
सुख नहीं धन दौलत विच मिलदा
सुख दा फुल सॅच्चे मन विच खिलदा
दूसरियां नाल ना दौङ लाओ
अपणी ही रफ़तार नाल जिंद चलाओ
बराबर सॅब,सॅब नू गले लगाओ
रंजिश गुसा अंदरों अंदरीं खून साङे
माफ़ करो जो तुहाडे नाल निकले माङे
धोखादारी कर जो अगे सी होयिआ
अंत पच्छतावे विच उह वी रोयिआ
दूसरिआं दी खुशी वेख जो जलिआ
ईरखा दी बिमारी विच उह गलिआ
इकॅला नहीं कोई,जुङिआ सारा नाल संसार
सॅब अपणा हिसा समझ,करो सॅब नाल प्यार
कहिणा एसान,करना औखा
जे कर पाओ जीवन हो जाऊ सौखा
मैं नहीं कहिंदा संसार छॅड,साध फ़कीर बण जाओ
ईन्सान बणायिआ रॅब ने,ईन्सानीयत निभाओ
खुशी भालो,खुशी लॅभो,खुशी विच जिंद जी जाओ
No comments:
Post a Comment