Thursday, September 24, 2020

ਸਿਫ਼ਤ ਸਿਫ਼ਰ ਦੀ p2

 

                                                            ਸਿਫ਼ਤ ਸਿਫ਼ਰ ਦੀ


ਸਿਫ਼ਰ ਸਿਰਫ਼ ਸਿਫ਼ਰ ਨਹੀਂ, ਹੈ ਇਹ ਬੜਾ ਅਨੋਖਾ

ਜਿਸ ਨੇ ਵੀ ਇਹ ਜੱਗ ਨੂੰ ਦਿਤਾ, ਦਿਤਾ ਵਧਿਆ ਤੋਫ਼ਾ

ਅਪਣੇ ਆਪ ਕੁੱਛ ਨਹੀਂ, ਦੂਸਰਿਆਂ ਨਾਲ ਮਿਲ ਕਮਾਲ ਕਰ ਜਾਵੇ

ਅੰਕ ਪਿੱਛੇ ਵਡਾ ਕਰੇ, ਦਸ਼ਮੱਲ  ਬਾਦ ਅੰਕ ਅੱਗੇ, ਉਸ ਨੂ ਘਟਾਵੇ

ਜਮਾ ਕਰੋ ਜਾਂ ਘਟਾਓ ਇਸ ਨੂੰ ,ਅੰਕ ਨੂੰ ਵਧੌਂਦਾ ਨਾ ਘਟੌਂਦਾ

ਜਰਬ ਕਰੋ ਅੰਕ ਨੂੰ ਸਿਫ਼ਰ ਨਾਲ, ਨਤੀਜਾ ਸਿਫ਼ਰ ਹੀ ਔਂਦਾ

ਅੰਕ ਕੋਈ ਇਸ ਨਾਲ ਵੰਡ ਕੇ ਬੇਅੰਤ ਬੇਅੰਤ ਹੋ ਜਾਂਦਾ

ਜਮਾ ਘਟਾ ਜਰਬ ਵੰਡ ਸਿਫ਼ਰ ਨੂੰ ਸਿਫ਼ਰ ਨਾਲ, ਸਿਫ਼ਰ ਹੀ ਰਹਿੰਦਾ

ਕਹਿਣ ਨੂੰ ਇਹ ਛੁਨਿਆ ਕਹਾਵੇ ਪਰ ਗੁਣ ਇਸ ਦੇ ਭੱਰਭੂਰ

ਨਾਪਣ ਤੋਲਣ ਹਿਸਾਬ ਜੇ ਕਰਨਾ, ਇਸ ਨੂੰ ਜਾਨਣਾ ਪੈਂਦਾ ਜ਼ਰੂਰ

ਸੱਭ ਕੁੱਛ ਇਸ ਤੋਂ ਸ਼ੁਰੂ ਹੁੰਦਾ ਸ਼ਾਇਦ ਖਤੱਮ ਵੀ ਇਸ ਤੇ ਹੋਣਾ

ਛੁਨਿਏ ਤੋਂ ਸੌਰ ਮੰਡਲ ਸ਼ੁਰੂ ਹੋਇਆ ਅੰਤ ਛੁਨਿਆ ਵਿੱਚ ਸਮੌਣਾ

ਬੰਦਾ ਵੀ ਜਨਮ ਤੋਂ ਪਹੀਲਾਂ ਸਿਫ਼ਰ ਹੁੰਦਾ ਅਖੀਰ ਸਿਫ਼ਰ ਉਸ ਭੱਸਮੌਣਾ

ਫ਼ਿਕਰ ਨਾ ਸਿਫ਼ਰ ਦਾ ਕਰੋ ,ਸਿਰਫ਼ ਕਰੋ ਸਿਫ਼ਰ ਨਾਲ ਹਿਸਾਬ

ਵੇਹਲੇ ਬੈਠੇ ਐਂਵੇਂ ਲਿਖੀ ਭੈੜੀ ਲੱਗੀ ਤਾਂ ਮੈਂਨੂੰ ਕਰਿਓ ਮਾਫ਼ ਜਨਾਬ

*********

                           सिफत सिफर दी


सिफर सिरफ सिफर नहीं ,है इह बङा अनोखा

जिस ने वी इह जग नू दिता,दिता वधिया तोफा

अपणे आप कुॅछ नहीं,दूसरिआं नाल मिल कमाल कर जावे

अंक पिॅछे वडा करे,दशॅमल बाद अंक अगे उस नू घटावे

जमा करो जां घटाओ इस नू,अंक नू वधौंदा ना घटौंदा

जरब करो अंक नू सिफर नाल,नतीजा सिफर ही औंदा

अंक कोई इस नाल वंड के बे-अंत बे-अंत हो जांदा

जमा घटा जरब वंड सिफर नू सिफर नाल,सिफर ही रहिंदा

कहिण नू छुनिया कहावे ,पर गुण इस दे भरभूर

नापण तोलण जे हिसाब करना,इस नू जानणा पैंदा जरूर

सॅभ कुछ इस तों शुरू हुंदा,शायिद खॅतम वी इस ते होणा

छुनिया तों सौर मंडल शुरू होयिआ,अंत छुनिया विच समौणा

बंदा वी जनम तों पहिलां सिफर हुंदा,अखीर सिफर उस भॅसमौणा

फिकर ना सिफर दा करो,सिरफ करो सिफर नाल हिसाब

वेहले बैठे ऐवें लिखी,भैङी लॅगी तां मैंनू करिओ माफ जनाब



 

No comments:

Post a Comment