ਚਾਚੇ ਦੀ ਸ਼ਰਾਬ ਖ਼ਰਾਬ
ਸੁਣੋ ਕੰਨ ਖੋਲਕੇ ਮਜ਼ੇ ਦੀ ਗੱਲ ਕਵੀ ਸੁਣਾਏ
ਕੁੜੀ ਮਿਲੀ ਚਾਚੇ ਨੂੰ ਚਾਚਾ ਉਸ ਤੇ ਵਾਰੀ ਵਾਰੀ ਜਾਏ
ਲੰਮ ਸਲੰਮੀ ਨੈਣ ਉਸ ਦੇ ਤਿੱਖੇ
ਪਰਿਆਂ ਦੇਸੋਂ ਆਈ ਚਾਚੇ ਨੂੰ ਦਿੱਖੇ
ਅੱਖ ਨਾਲ ਅੱਖ ਜਦ ਲੜੀ ਅੱਖ ਚਾਚੇ ਦੀ ਚੱਮਕਾਈ
ਦਿੱਲ ਸੋਚੇ ਸੋਹਣੀ ਐਨੀ ਰੱਬ ਮੇਰੇ ਲਈ ਬਣਾਈ
ਹੌਂਸਲਾ ਕੱਢ ਚਾਚੇ ਠਾਨਿਆ, ਦੋਸਤੀ ਇਸ ਨਾਲ ਪਾਂਵਾਂ
ਗੱਲਾਂ ਮਿਠਿਆਂ ਕਰ ਇਸ ਨੂੰ ਜਾਲ ਵਿੱਚ ਫ਼ਸਾਂਵਾਂ
ਕੋਲ ਜਾ ਕੇ ਬੋਲਿਆ ਅੱਜ ਦਿੱਨ ਵਿੱਚ ਚੰਨ ਆਇਆ ਕਿੱਥੋਂ
ਜਬਾਬ ਮਿਲਿਆ, ਰਾਤ ਵਾਲਾ ਊੱਲੂ ਦਿੱਨੇ ਆਇਆ ਜਿੱਥੋਂ
ਭੋਲੀ ਸ਼ਕਲ ਵੇਖ ਕੇ ਮਰਿਆ, ਉਹ ਨਿਕਲੀ ਤੇਜ਼ ਤਰਾਰ
ਟੱਕਰ ਚਾਚੇ ਨੂੰ ਮਿਲੀ ਚੰਗੀ ,ਚਾਚਾ ਵੀ ਸੀ ਹੋਸ਼ਿਆਰ
ਟੁੱਟੀ ਫ਼ੁੱਟੀ ਅੰਗਰੇਜ਼ੀ ਬੋਲਕੇ ,ਉਸ ਨੂੰ ਪਟੌਂਣਾ ਚਾਹਿਆ
ਅਮਰੀਕੀ ਲਿਹਾਜੇ ਕੁੱਛ ਕਹਿ ਉਸ ਚਾਚੇ ਦਾ ਮਜ਼ਾਕ ਓਡਾਇਆ
ਮਰਦ ਤਕੜਾ ਸਮਝ ਚਾਚੇ ਉਸ ਦੀ ਬਾਂਹ ਨੂੰ ਸੀ ਹੱਥ ਪਾਇਆ
ਉਹ ਨਿਕਲੀ ਪਹਿਲਵਾਨ ਬੱਚੀ, ਦਾਓ ਪੇਚ ਲਾ ਉਸ ਚਾਚੇ ਢਾਹਿਆ
ਛਾਤੀ ਚਾਚੇ ਦੀ ਤੇ ਬੈਹ ਗਈ, ਦਬੌਂਣ ਲੱਗੀ ਚਾਚੇ ਦੀ ਸੰਘੀ
ਕਹਿੰਦੀ ਤੇਰਾ ਚਲਾਣਾ ਕਰ ਦਊਂ ਜੇ ਤੂੰ ਮਾਫ਼ੀ ਨਾ ਮੰਗੀ
ਥੱਲਿਓਂ ਚਾਚਾ ਲੇਰਾਂ ਮਾਰੇ ,ਦੇਵੇ ਦੁਹਾਈ,ਕੋਈ ਬਚਾਵੇ
ਡਰ ਦੇ ਮਾਰੇ ਸਾਰੇ ਦੂਰ ਖੱੜੇ ਕੋਈ ਲਾਗੇ ਨਾ ਆਵੇ
ਭੀੜ ਭੈੜੀ ਖਿੜ ਖਿੜ ਹੱਸੇ ,ਸੱਭ ਵੇਖਣ ਤਮਾਸ਼ਾ
ਇੱਕ ਵਿੱਚੋਂ ਚਾਚੇ ਪਹਿਚਾਣ, ਬੋਲਿਆ ਇਹ ਤਾਂ ਬਿਸ਼ਨਾ ਚਾਚਾ
ਸੂਫ਼ੀ ਇਹ ਬੜਾ ਦਾਨਾ ਸਾਨਾ, ਮਾੜਾ ਇਸ ਦਾ ਨਸ਼ਾ
ਸ਼ਰਾਬੀ ਹੋ ਕੀ ਖ਼ਰਾਬੀ ਕਰੇ,ਇਸ ਨੂੰ ਵੀ ਨਹੀਂ ਪਤਾ
ਕੋਈ ਚਾਚੀ ਫੱਜੀ ਨੂੰ ਬੋਲਾਓ
ਛੇਤੀਂ ਜਾਓ ਨੱਸ ਕੇ ਦੇਰ ਨਾ ਲਾਓ
ਕਿੰਝ ਚਾਚੇ ਬਿਸ਼ਨੇ ਨੂੰ ਸੂਤ ਕਰਨਾ ਤਰੀਕਾ ਉਸ ਨੂੰ ਆਂਓਂਦਾ
ਚਾਚੀ ਅੱਗੇ ਕੁੱਛ ਨਾ ਚੱਲੇ, ਜੋ ਕਹੇ ਚਾਚਾ ਉਹ ਹੀ ਕਰੇਂਦਾ
ਹਨੇਰੀ ਵਾਂਗਰ ਚਾਚੀ ਆਈ
ਚਾਚੇ ਨੂੰ ਉਸ ਖ਼ੂਬ ਸੁਣਾਈ
ਕੰਨ ਫੜੇ ਚਾਚਾ, ਹੋਸ਼ ਉਸ ਨੂੰ ਆਈ
ਕਹੇ ਮਾਫ਼ ਕਰ ਮੈਂਨੂੰ ਨਾ ਕਰ ਲੜਾਈ
ਘਸੀਟ ਕੇ ਚਾਚਾ ਨੂੰ ਚਾਚੀ ਲੈ ਆਈ ਘਰ
ਚਾਚੇ ਨੂੰ ਕੋਠੜੀ ਵਿੱਚ ,ਬੰਦ ਦਿਤਾ ਕਰ
ਸੁਪਨਾ ਟੁੱਟਾ ਚਾਚੇ ਦੀ ਨੀਂਦ ਖੁੱਲ ਆਈ
ਠੰਢ ਉਸ ਨੂੰ ਲੱਗੇ , ਚਾਚਾ ਲੱਭੇ ਡਿਗੀ ਰਜਾਈ
***********
चाचे दी शराब खराब
सुणो कन खोलके ,मज़े दी गॅल कवी सुणाए
कुङी मिली चाचे नू ,चाचा उस ते वारी वारी जाए
लमी समॅली,नैण उस दे तिॅखे
परिआं देशों आई ,चाचे नू दिॅखे
अख नाल अख लङी,अख चाचे दी चम्काई
दिॅल सोचे सोहणी ऐनी रॅब ने मेरे लई बणाई
हौंसला कॅड चाचे ठानिआं, दोसती इस नाल पांवां
गॅलां मिठिआं मिठिआं कर,इस नू जाल फ़सांवां
कोल जा के बोलिआ,अज दिन विच चंद आयिआ किॅथ्थों
जबाब मिलिआ,रात जागण वाला ऊलू दिने आयिआ जिॅथ्थों
भोली श्कल वेख के मरिआ,उह निकली तेज़ तरार
टॅकर चाचे नू मिली चंगी,चाचा वी सी होशियार
टुटी फुटी अंग्रेज़ी बोलके, उस नू पटौंणा चाहिआ
अमरिकी लिहाजे कुॅछ कहि,उस चाचे मज़ाक ओडायिआ
मरद तकङा समझ ,चाचे उस दी बांह नू हॅथ पायिआ
उह निकली पहिलवान बॅची, दायो पेच नाल चाचा ढायिआ
छाती चाचे दी ते बैह गई,दबौंण लॅगी चाचे दी संधी
कहिंदी तेरा चलाणा हुणे कर दूं,जे माफी ना तूं मंगी
थॅलिओं चाचा लेरां मारे ,देवे दुहाई,कोई बचावे
डर दे मारे सारे दूर खङे,कोई लागे ना आवे
भीङ सारी भैङी,खिङ खिङ हॅसे,सॅब वेखण तमाशा
इक विचों पहिचाण,बोलिआ ,इह तां बीशना चाचा
सूफ़ी इह दाना साना, माङा इस दा नशा
शराबी हो की खराबी करे,इस नू वी नहीं पता
कोई चाची फजी नू बोलाओ
छेतीं जाओ नॅसके,देर ना लाओ
किंझ चाचे बिशने नू सूत करना ,तरीका उस नू औंदा
चाची अगे कुॅछ ना चॅले,जो कहे, चाचा उह ही करेंदा
हनेरी वांगर चाची आई
चाचे नू उस खूब सुणाई
कन फङे चाचा,होश उस नू आई
कहे माफ़ कर मैंनू,कर ना लङाई
धङीस चाचे नू,चाची लै आई घर
चाचे नू कोठङी विच दिता बंद कर
सुपना टुटा चाचे दी नींद पूरी खुल आई
ठंड उस नू लॅगे, चाचा लॅभे डिगी रजाई
No comments:
Post a Comment