ਬੁੱਢਾਪੇ ਦਾ ਹਰਸ਼
ਸ਼ਰੀਰ ਮੇਰਾ ਬੁੱਢਾ ਪੈ ਗਿਆ ਦਿੱਲ ਮੇਰਾ ਜਵਾਨ
ਮੁਸ਼ਕਲ ਬੜੀ ਆਈ ਇਹ ਜਾਣੇ ਨਾ ਜਹਾਨ
ਕਮਜ਼ੋਰ ਅੱਖਾਂ ਹੋਇਆਂ ਚੰਗੀ ਤਰਾਂ ਦੇਖ ਨਾ ਪਾਂਵਾਂ
ਸੋਹਣੀ ਦੂਰੋਂ ,ਨੇੜਿਓਂ ਭੈੜੀ ,ਬਾਰ ਬਾਰ ਧੋਖਾ ਖਾਂਵਾਂ
ਇੱਕ ਦਿਨ ਇੱਕ ਤੀਵੀਂ ਵੇਖੀ ਅੱਖਾਂ ਨੂੰ ਲੱਗੀ ਸੁੰਦਰ
ਮੈਂਨੂੰ ਲਗਿਆ ਉਹ ਮੁਸਕਾਈ ਖ਼ੁਸ਼ ਹੋਇਆ ਅੰਦਰੋ ਅੰਦਰ
ਹਿੰਮੱਤ ਕਰ ਕੋਲ ਮੈਂ ਪਹੁੰਚਿਆ ਪੈਰ ਪੁਟੇ ਕਾਹਲੀ ਤੋਂ ਕਾਹਲੀ
ਝੱਟਕਾ ਲੱਗਾ ਬੁਰੀ ਤਰਾਂ ਜੱਦ ਉਹ ਨਿਕਲੀ ਮੇਰੇ ਘਰਵਾਲੀ
ਕੰਨਾ ਦੀ ਵੀ ਗੱਲ ਸੁਣੋ ਕੰਨੋ ਹੋ ਗਏ ਅਸੀਂ ਬੋਲੇ
ਅੱਧੀ ਗੱਲ ਮਸਝ ਨਾ ਆਵੇ ਜੇ ਕੋਈ ਬੋਲੇ ਹੌਲੇ ਹੌਲੇ
ਕੋਲ ਬੈਠੇ ਦੋਸਤ ਬੋਲਿਆ ਜਵਾਨੀ ਤੇਰੀ ਲੰਘੀ
ਮੈਂਨੂੰ ਬੋਲੇ ਸੁਣਨ ਵਿੱਚ ਆਇਆ ਜਨਾਨੀ ਤੇਰੀ ਖੰਗੀ
ਅਪਣੀ ਜਨਾਨੀ ਦੀ ਖੰਗ ਤੋਂ ਖ਼ੌਫ਼ ਮੈਂ ਜ਼ਰਾ ਖਾਂਵਾਂ
ਉਹ ਤਾਂ ਓਦੋਂ ਖੰਗੇ ਗਲਤੀ ਜੱਦ ਕੋਈ ਮੈਂ ਕਰ ਜਾਂਵਾਂ
ਲੱਤਾਂ ਹੁਣ ਕਮਜ਼ੋਰ ਪੈ ਗਈਆਂ ਤੇਜ਼ ਨਾ ਟੁਰ ਪਾਂਵਾਂ
ਪੱਠੇ ਮੇਰੇ ਢਿੱਲੇ ਹੋ ਗਏ ਤੇ ਸੁਕ ਗਈਆਂ ਬਾਂਵਾਂ
ਯਾਦਾਸ਼ਤ ਮੇਰੀ ਘੱਟ ਗਈ ਕਈ ਚੀਜਾਂ ਜਾਂਵਾਂ ਭੁੱਲੀ
ਕੱਲ ਸੀ ਮੈਂ ਘੱਰੋਂ ਨਿਕਲਿਆ ਪੈਂਟ ਦੀ ਜ਼ਿਪ ਸੀ ਖੁੱਲੀ
ਨਜ਼ਰੀਂ ਕੰਨੀ ਬਹੁਤ ਵੇਖਿਆ ਸੁਣਿਆ ਹੁਣ ਹੋਰ ਨਹੀ ਚਾਹ
ਭੈੜਿਆਂ ਯਾਦਾਂ ਭੁੱਲ ਗਈਆਂ ਮੇਰਿਆਂ ਲਵਾਂ ਮੈਂ ਸੌਖੇ ਸਾਹ
ਬੁੱਢਾਪੇ ਦਾ ਮਜ਼ਾ ਆਪਣੇ, ਜਿਵਾਨੀ ਵਿੱਚ ਤਾਂ ਸੀ ਕਸ਼ਮਕਸ਼
ਆਈਸਤਾ ਆਈਸਤਾ ਬੁੱਢਾਪਾ ਚੱਲੇ ਮਿਲੇ ਹਰਸ਼ ਤੇ ਹਰਸ਼
ਬਿਮਾਰੀ ਤੂੰ ਦੂਰ ਰੱਖੇ ਸਾਨੂੰ ਮਾਲਕ ਮੰਜੇ ਤੇ ਨਾ ਪਾਵੇ
ਖ਼ੁਸ਼ੀ ਭੱਰੇ ਦਿਨ ਹੈ ਬਖ਼ਸ਼ੇ ਪਹਿਲਾਂ, ਅੱਗੇ ਵੀ ਇੰਝ ਲੰਘਾਵੇ
*******
बुॅढापे दा हरश
शरीर मेरा बुॅढा पै गिआ दिल मेरा जवान
मुशकल बङी आई ,इह जाणे ना जहान
कमज़ोर अखां होयिआं ,चंगी तरां देख ना पावां
सोहणी दूरों, नङिओं भैङी,बार बार धोखा खांवां
इक दिन इक तींवीं वेखी,अखां नू लॅगी सुन्दर
मैंनू लॅगा उह मुस्काई,खुश होयिआ अंदरों अंदर
हिंमॅत कर मैं पहुंचिआ,पैर पुटे काहली तों काहली
झॅटका लॅगा बूरी तरां ,जद उह निकली मेरे घरवाली
कन्ना दी वी गॅल सुणो,कन्नो हो गए असीं बोले
अधी गॅल समझ ना आवे,जे बोले कोई हौली हौली
कोल बैठे दोस्त बोलिआ,जनानी तेरी लंधी
मैंनू बोले नू सुनण विच आयिआ,जनानी तेरा खंधी
अपणी जनानी दी खंध तों खौफ़ मैं ज़रा खांवां
उह तां ओदों खंधे,गलती जद कोई मैं कर जांवां
लॅतां हुण कमज़ोर पै गईंआं,तेज़ ना टुर पांवां
पॅठे मेरे ढिॅले हो गए,ते सुक गईंआं मेरिआं बांवां
याददाश्त मेरी धॅट गई,कई चीजां जांवां भुली
कल सी मैं घरों निकलिआ,पैंट दी ज़िप्प सी खुली
नज़रीं कन्नी बहुत वेखिआ सुणिआ,हुण होर नहीं चाह
भैङिआं यादां भुल गईंआं मेरिआं,लवां मैं सौखे साह
बुॅढापे दा मज़ा आपणा,जिवानी विच तां सी कश्मकॅश
आइस्ता आइस्ता बुॅढापा चलॅे,मिले हरश ते हरश
बिमारी तों दूर रॅखे सानू मालक,मंजे ते ना पावे
खुशी भरे दिन है बक्षे पहिलां ,अगे वी इंझ लंगावे
No comments:
Post a Comment