Friday, September 18, 2020

ਜਿੰਦਗੀ ਦੀ ਉੱਲਝੱਣ P2

 

                                                            ਜਿੰਦਗੀ ਦੀ ਉੱਲਝੱਣ


ਸੋਚਾਂ ਸੋਚ ਸੋਚ ਜਿੰਦਗੀ ਦੀ ਗੁੱਥੀ ਮੈਂ ਸੱਲਝੌਣੀ ਚਾਹੀ

ਲੱਖਾਂ ਵਾਰ ਸੋਚਿਆਂ ਪਰ ਜਿੰਦਗੀ ਮੇਰੇ ਸਮਝ ਨਾ ਆਈ

ਮੱਕਸੱਦ ਕੀ ਜੀਵਨ ਦਾ ਕਿਓਂ ਮੈਂ ਇੱਥੇ ਆਇਆ

ਕੋਈ ਵੀ ਸਿੱਧੀ ਪੂਰੀ ਨਾ ਉਤਰੀ ਦਿਮਾਗ ਮੇਰਾ ਚੱਕਰਾਇਆ

ਮੈਂਨੂੰ ਉਸ ਨੇ ਪੈਦਾ ਕੀਤਾ ਉਸ ਨੇ ਸੌਰ ਮੰਡਲ ਸਜਾਇਆ

ਇੱਥੋਂ ਤੱਕ ਤੇ ਸਮਿਝਿਆ,  ਪਰ ਬਣੌਨ ਵਾਲੇ ਨੂੰ ਕਿਸ ਬਣਾਇਆ

ਸੱਭ ਤੋਂ ਪਹਿਲਾਂ ਉਹ ਸੀ ਪਰ ਉਸ ਤੋਂ ਪਹਿਲਾਂ ਕੀ

ਪਹਿਲਾਂ ਤੋਂ ਪਹਿਲਾਂ ਜੇ ਹੈ ਸੀ ਕੁੱਛ ਤਾਂ ਉਸ ਪਹਿਲਾਂ ਵੀ ਕੁੱਛ ਸੀ

ਕਿੱਥੇ ਜਾਕੇ ਪਹਿਲ ਇਹ ਮੁਕਦੀ ਅੱਜ ਤੱਕ ਕੋਈ ਨਾ ਦੱਸ ਪਾਇਆ

ਪੁੱਛਿਆ ਰਿਸ਼ੀ ਮੁਨਿਆਂ ਕੋਲੋ ਤੂੰ ਜਾਦਾ ਸਵਾਲ ਕਰੇਂ ਉਤਰ ਆਇਆ

ਆਖਰ ਥੱਕ ਕੇ ਬੈਠਾ ਅਪਣੇ ਮੰਨ ਨੂੰ ਸਮਝਾਇਆ

ਤੇਰੇ ਬੱਸ  ਇਹ ਗੱਲ ਨਹੀਂ ਇਹ ਹੈ ਉਸ ਦੀ ਮਾਇਆ

ਛੱਡ ਇਹ ਫ਼ਲਸਫੇ ਦਿਆਂ ਗੱਲਾਂ ਉੱਨਾ ਤੇ ਜਿਨ ਮੱਥੇ ਲਿਖਾਇਆ

ਚਿੰਤਾ ਉਸ ਉੱਤੇ ਛੱਡ ਦੇ ਸਾਰੀ ਜਿਸ ਤੈਂਨੂੰ ਇਸ ਜੂਨੇ ਪਾਇਆ

ਬੁੱਧੀ ਤੇਰੀ ਛੋਟੀ, ਤੂੰ ਆਮ ਬੰਦਾ ,ਤੈਂਨੂੰ ਸਧਾਰਣ ਮਾੱਂ ਨੇ ਜਾਇਆ

ਸਧਾਰਣ ਤੂੰ ਬੰਦਾ ਸਧਾਰਣ ਸੋਚ ਰੱਖ ਸਧਾਰਣ ਜੀਵਨ ਜੀ ਲੈ

 ਪਾਪ ਪੁਨ ਦਾ ਫ਼ਿਕਰ ਨਾ ਕਰ  ਜੋ ਚੰਗਾ ਲੱਗੇ  ਉਹ ਰਸ ਪੀ ਲੈ

ਵੱਡਾ ਫ਼ੱਲਸਫਾ ਕੋਈ ਨਾ ਆਮ ਇੰਨਸਾਨ ਲਈ, ਮੰਨ ਤੂੰ ਕਹਿਣਾ ਮੇਰਾ

ਆਖੀਰ ਵਿੱਚ ਜੇ ਕੋਈ ਅੱਫ਼ਸੋਸ ਨਹੀਂ   ,ਤਾਂ  ਸਫ਼ਲ  ਸਮਝੀਂ ਔਣਾ  ਤੇਰਾ

***********

              जिंदगी दी उलझंण


सोचां सोच सोच जिंदगी दी गुॅथी मै सॅलझौणी चाही

लॅख बार सोचिआ पर जिंदगी मेरे समझ ना आई

मंकसॅद की जीवन दा,क्यों मैं इॅथे आयिआ

कोई वी सिधी पूरी ना उतरी, दिमाग मेरा चकरायिआ

मैं नू उस ने पैदा काता, सौर मंडल सझायिआ

इॅथों तॅक समझिई,पर बणौण वाले नू किस बणायिआ

सॅब तों पहिलां उह सी पर उस तों पहिलां की

पहिलों पहिलां जे सी ,की उस पहिलों पहलां वी कुॅछ सी

किॅथे जा के इह पहिल मुॅकदी ,अज तॅक कोई दॅस ना पायिआ

पुॅछिआ रीषी मुनिआं कोलों,तूं जादा सवाल करें उतर आयिआ

आखर थॅक बैठा, अपणे मंन नू समझीयिआ

तेरे बॅस इह गॅल नहीं,,इह उस दी मायिआ

छॅड इह फ़लस्फे दिआं गॅलां उन्हां ते जिन मॅथे लिखायिआ

चिन्ता उस उते छॅड दे सारी,जिस तैंनू इस जूने पायिआ

बुॅधी तेरी छोटी ,तूं आम बंदा, तैंनू सधारण मां ने जायिआ

सधारण तू बंदा, सधारण सोच,ते सधारण जीवन जी लै

पाप पुन दा फ़िकर ना कर,जो चंगा लॅगे उह रस पी लै

वॅडा फ़ॅलस्फा ना कोई लआम ईन्सान लई,मन तूं मेरा कहिणा

आखीर जे कोई अफसोस नहीं ,तां  सफंल समझीं  औणा तेरा


No comments:

Post a Comment