ਕਿੰਝ ਲੰਘਦੈ ਦਿੱਨ ਬੁੱਢਾਪੇ ਦੇ
ਸਵੱਖਤੇ ਸਵੇਰੇ ਨੀਂਦ ਸੀ ਖੁੱਲੀ
ਪੋਲਾ ਸੀ ਗੱਦਾ ਨਿੱਗੀ ਸੀ ਜੁੱਲੀ
ਸ਼ਰੀਰ ਸੀ ਢਿੱਲਾ ਉਠੱਣ ਲਈ ਨਾ ਤਿਆਰ
ਕੀ ਕਰਨਾ ਉੱਠ ਕੇ ਮੰਨ ਵਿੱਚ ਇਹ ਵਿਚਾਰ
ਪਰ ਬੁੱਢੀ ਗਰਮ ਚਾਹ ਦਾ ਕੱਪ ਲੈ ਆਈ
ਉਸ ਦੇ ਦੋ ਘੁੱਟਾਂ ਨੇ ਜਿਸਮ ਚੁਸਤੀ ਪਾਈ
ਉੱਠ ਕੇ ਪਰਦੇ ਪਿੱਛੇ ਕੀਤੇ
ਸੂਰਜ ਦੇਵਤਾ ਦੇ ਦਰਸ਼ਨ ਲੀਤੇ
ਸੁਰਖ ਲਾਲ ਸੂਰਜ ਨਾਲ ਬਦੱਲ ਵੀ ਰੰਗੇ ਲਾਲ
ਕਿ੍ਸ਼ਮਾ ਕੁੱਦਰੱਤ ਦਾ ਵੇਖ ਰੱਬ ਦਾ ਆਇਆ ਖਿਆਲ
ਕੱਸਰੱਤ ਕਰ ਨਾਹ ਧੋਹ ਕੇ ਰੱਬ ਨੂੰ ਧਿਆਇਆ
ਅਰਾਮ ਨਾਲ ਬੈਠ ਸਵੇਰੇ ਨਾਸ਼ਤਾ ਸਵਾਦ ਖਾਇਆ
ਬਾਕੀ ਬਚੇ ਦਿੱਨ ਨਹੀਂ ਕਰੀਦਾ ਕੁੱਛ ਖ਼ਾਸ
ਏਧਰ ਓਧਰ ਖ਼ਬਰਾਂ ਪੱੜਕੇ ਟਾਇਮ ਕਰੀਦਾ ਪਾਸ
ਦਿਨ ਹਫ਼ਤੇ ਪੁਰਾਣੇ ਦੋਸਤ ਮੰਨ ਵਿੱਚ ਹੈ ਆ ਜਾਂਦੇ
ਜਵਾਨੀ ਦਿਆਂ ਬੇਵਕੂਫ਼ਿਆਂ ਯਾਦ ਕਰਾ ਪੱਲ ਉਹ ਹਸਾਂਦੇ
ਬੁੱਢੀ ਮੈਂਨੂੰ ਮਿਲੀ ਹੈ ਚੰਗੀ
ਰੱਬ ਦਿਤੀ ਜੈਸੀ ਮੈਂ ਸੀ ਮੰਗੀ
ਸ਼ਾਮ ਇਕੱਠੇ ਲੰਬੀ ਸੈਰ ਲਈ ਰੋਜ਼ ਅਸੀਂ ਜਾਈ ਦਾ
ਹਲਕਾ ਕਰ ਬੋਝ ਦਿੱਲ ਦਾ ਖ਼ੁਸ਼ੀ ਦਾ ਹਾਸਾ ਹੱਸ ਲਈ ਦਾ
ਖਾਣਾ ਖਾ ਜੱਦ ਘੱੜੀ ਸੌਣ ਦਾ ਵਕਤ ਵਿਖੌਂਦੀ
ਮੰਜੇ ਪੈ ਕੇ ਸ਼ੁਕਰ ਕਰੀਦਾ ਜੇ ਨੀਂਦ ਜਲਦੀ ਆਓਂਦੀ
ਬਿਨਾ ਕਾਰ ਦਿੱਨ ਹੈ ਲੰਘਿਆ ਅਫ਼ਸੋਸ ਕੱਦੀ ਕਰੀ ਦਾ
ਫਿਰ ਕੁੱਛ ਚੰਗਾ ਸੋਚ ਅਪਣੇ ਮੰਨ ਨੂੰ ਲਈ ਦਾ ਸਮਝਾ
ਜਿੱਨਾ ਸੀ ਸਾਡੇ ਹਿੱਸੇ ਲਿਖਿਆ ਓਨਾ ਕਰਮ ਅਸੀਂ ਲਿਤਾ ਕਮਾ
ਆਪ ਨੂੰ ਕਹੀਏ ਹੁਣ ਨਾਮ ਜੱਪ ਅਰਾਮ ਕਰ ਤੇ ਬੈਠ ਖ਼ੁਸ਼ੀ ਮਨਾ
********
किंझ लंघदे दिॅन बुॅढापे दे
सवॅखत सवेरे नींद सी खुली
पोला सी गॅदा निॅगी सी जुली
शरीर सी ढिॅला,उठ ण लई ना तियार
की करना उठ के मन विच इह विचार
पर बुॅढी गरम चाह दा कॅप लै आई
उस दे दो धुटां ने जिसम चुसती पाई
उठ के परदे पिॅछे कीते
सूरज देवता दे दरशण लीते
सुरख लाल सूरज नाल बदॅल वी रंगे लाल
क्रिषमा कुदरॅत दा वेख रॅब दा आयिआ खियाल
कॅसरॅत कर,नाह धोह के रॅब नू धियाआ
अराम नाल बैठ नाशता सवाद खायिआ
बाकी बचे दिन नहीं करीदा कुॅछ खास
ऐदर उधर ख़बरां पॅङ टायिम करीदा पास
दिन हफ़ते पुराणे दोस्त मंन विच है आ जांदे
जवानी दिआं बेवाकूफ़िआं याद करा,पॅल उह हॅसांदे
बुॅढी मैंनू मिली है चंगी
रॅब दिती जैसी सी मैं मंगी
शाम इकॅठे लंबी सैर लई रोज़ असीं जाई दा
हलका कर बोझ दिल दा,खुशी दा हासा हस लई दा
खाणा खा, जद धङी सौण दा वकत विखौंदी
मंजे पै के शुकर करीदा जे नींद जलदी औंदी
बिना कार दिन लंघिआ अफ़सोस नहीं करी दा
फिर कुॅछ चंगा सोच के, मंन नू लईदा समझा
जिना सी साडे हिॅसे लिखिआ,ओना करम असीं लिता कमा
आप नू कहीए हुण नाम जॅप,अराम कर,ते बैठ खुशी मंना
No comments:
Post a Comment