ਕਿਓਂ ਕਿਵੇਂ ਹੋਇਆ ਪਿਆਰ
ਕਿਵੇਂ ਹੋਇਆ ਉਸ ਨਾਲ ਪਿਆਰ
ਸੁਣੋਗੇ,ਕਹੋਗੇ ਗੱਪ ਮਾਰੀ ,ਯਾਰ
ਅੱਖ ਉਸ ਦੀ ਮੋਟੀ
ਨੱਕ ਉਸ ਦੀ ਛੋਟੀ
ਨਖ਼ਸ਼ੋਂ ਸੋਹਣੀ
ਚੇਹਰਿਓਂ ਮੰਨਮੋਹਣੀ
ਨਾ ਪਤਲੀ ਨਾ ਉਹ ਭਾਰੀ
ਸਾਨੂੰ ਲੱਗੀ ਬੜੀ ਪਿਆਰੀ
ਬਾਲ ਉੱਹਦੇ ਲੰਬੇ
ਸਪ ਵਾਂਗੂਂ ਅਸੀਂ ਡੰਗੇ
ਰੰਗੋਂ ਗੋਰੀ
ਗੰਨੇ ਦੀ ਪੋਰੀ
ਚਿੱਟੇ ਦੰਦ ਹੱਸਦੇ
ਚੰਗੇ ਲੱਗਦੇ
ਆਵਾਜ਼ ਸਰੀਲੀ
ਕੰਨ ਨੂੰ ਰਸੀਲੀ
ਮੈਂ ਜਵਾਨ ਉਹ ਮੁਟਿਆਰ
ਹੋ ਗਈਆਂ ਸਾਡਿਆਂ ਅੱਖਾਂ ਚਾਰ
ਦੋ ਦਿੱਲ ਧੜਕੇ ਹੋ ਗਿਆ ਪਿਆਰ
ਘਰ ਸਾਡੇ ਆਈ
ਜਿੰਦ ਬਣਾਈ
ਰਸੋਈ 'ਚ ਕਲਾਕਾਰ
ਖਾਣਾ ਬਣਾਏ ਸਵਾਦ
ਕੰਮ ਦੀ ਮਾਹਰ
ਮੰਨ ਦੀ ਸਾਫ
ਹੱਥ ਦੀ ਸੁੱਚੀ
ਅਕਲ ਦੀ ਉੱਚੀ
ਗਿ੍ਸਥੀ ਲਈ ਹੋਸ਼ਿਆਰ
ਮੰਮਤਾ ਦਾ ਭੰਡਾਰ
ਗ੍ਹਹਿ ਸਜਾਇਆ
ਸਵ੍ਗ ਬਣਾਇਆ
ਜੀਵਨ ਸਵਾਰਿਆ
ਬੇੜਾ ਤਾਰਿਆ
ਕਿਸਮੱਤ ਮੇਰੀ ਚੰਗੀ
ਇੱਕਠੇ ਵਧਿਆ ਲੰਘੀ
ਗੀਤ ਉਸ ਦੇ ਗਾਂਵਾਂ
ਰੱਬ ਦਾ ਸ਼ੁਕਰ ਮੰਨਾਵਾਂ
*********
क्यों कैसे होयिआ प्यार
किवें होयिआ उस नाल प्यार
सुणोगे,कहोगे गॅप मारी,यार
अख उस दी मोटी
नॅक उस दी छोटी
नक्षों सोहणी
चेहरियों मनमोहणी
ना पतली ना भारी
सानू लॅगी बङी प्यारी
बाल उसदे लंबे
सॅप वांगू उसीं डंगे
रंगों गोरी
गॅने दी पोरी
चिॅटे दंद हॅसदे
चंगे लॅगदे
अवाज़ सरीली
कना नू रसीली
मैं जवान ,उह मुटियार
हो गईआं साडिआं अखा चार
दो दिल धङके,हो गिआ प्यार
घर साडे आई
जिंद बणाई
रसोई 'च कलाकार
खाणा बणाए सवाद
कम दी माहर
मन दी साफ
हॅथ्थ दी सुॅची
अकल दी उॅच्ची
ग्रिस्थी 'च होशियार
मंमता दा भंडार
ग्रहि सजायिआ
स्वर्ग बणायिआ
जीवन सवारिआ
बेङा तारिआ
किस्मॅत मेरी चंगी
इकॅठे वधिआ लंगी
गीत उस दे गांवां
रॅब दा शुकर मनांवां
No comments:
Post a Comment