Wednesday, September 9, 2020

ਬੁੱਢੇ ਦੀ ਹੋਸ਼ਿਆਰੀ ਫੇਲ p2

 

                                                             ਬੁੱਢੇ ਦੀ ਹੋਸ਼ਿਆਰੀ ਫ਼ੇਲ


ਇੱਕ ਦਿੱਨ ਬੁੱਢੇ ਦੀ ਮੱਤ ਗਈ ਸੀ ਮਾਰੀ

ਕਰਨੀ ਚਾਹੀ ਬੁੱਢੀ ਨਾਲ ਉਸ ਹੋਸ਼ਿਆਰੀ

ਅੱਖ ਬਚਾ ਬੁੱਢੀ ਦਾ ਪਰਸ ਸੀ ਬੁੱਢੇ ਨੇ ਖੋਲਿਆ

ਇੱਕ ਦੋ ਹਜ਼ਾਰ ਦਾ ਨੋਟ ਵਿੱਚੋਂ ਬੁੱਢੇ ਟੱਟੋਲਿਆ

ਚੋਰਾਂ ਵਾਂਗਰ ਬੁੱਢੇ ਨੋਟ ਖੀਸੇ ਵਿੱਚ ਸੀ ਪਾਇਆ

ਸ਼ਰਾਬ ਖਰੀਦਾਂਗਾ ਸੋਚ ਪਾਣੀ ਬੁੱਢੇ ਮੂੰਹ ਆਇਆ

ਏਨੇ ਨੂੰ ਸਫਾਈ ਕਰਨ ਵਾਲੀ ਮਾਈ ਆਈ

ਰੋਂਦੀ ਕਹਿੰਦੀ ਬੀਬੀ ਪੈਸੇ ਦੇ ਮੈਂ ਲੈਣੀ ਦਵਾਈ

ਬੁੱਢੀ ਅੰਦਰੋਂ ਪਸਰ ਚੁੱਕ ਲਿਆਈ

ਖਾਲੀ ਵੇਖ ਪਰਸ ਥੋੜੀ ਘੱਭਰਾਈ

ਹੁਣੇ ਸੀ ਮੈਂ ਇੱਕ ਨੋਟ ਵਿੱਚ ਰਖਿਆ

ਮਿਲ ਨਹੀਂ ਰਹਿਆ ਖੌਰੇ ਕਿੱਥੇ ਗਿਆ

ਬੁੱਢੇ ਨੂੰ ਪੁੱਛੇ ਅਜੀ ਤੁਸੀਂ ਤਾਂ ਨਹੀਂ ਕਢਿਆ

ਬੁੱਢਾ ਡਰਿਆ ਰੰਗ ਉਸ ਦਾ ਉਡਿਆ

ਮੈਂ ਮੈਂ ਮੈਂ ਕੀ ਕਰਨਾ ਬੁੱਢਾ ਥੱਥਲਾਵੇ

ਬਹਾਨਾ ਕੀ ਮਾਰਾਂ ਬੁੱਢਾ ਸੋਚ ਨਾ ਪਾਵੇ

ਬੁੱਢਾ ਬੁੱਢੀ ਨਾਲ ਅੱਖ ਵੀ ਨਾ ਮਿਲਾਵੇ

ਬੁੱਢੀ ਦਾ ਸ਼ੱਕ ਸੀ ਯਕੀਨ ਵਿੱਚ ਬਦਲਦਾ ਜਾਵੇ

ਬੁੱਢੀ ਬੋਲੀ ਸ਼ਰਮ ਹਿਆ ਤਾਂ ਤੂੰ ਹੈ ਖਾਦੀ ਪੀਤੀ

ਦਾਰੂੂ ਖਰੀਦਣ ਲਈ ਚੋਰੀ ਇਹ ਹੈ ਤੂੰ ਹੀ ਕੀਤੀ

ਕੱਢ ਉਹ ਨੋਟ ਨਾ ਮੈਂਨੂੰ ਗੁਸਾ ਚੱੜਾ

ਹਾਲ ਤੇਰਾ ਕੀ ਕਰੂਂਗੀ ਤੈਂਨੂੰ ਵੀ ਪਤਾ

ਮੈਂ ਨਹੀਂ ਚੋਰ ਨੋਟ ਫ਼ਰਸ਼ ਤੇ ਡਿਗਿਆ ਸੀ ਮੈਂਨੂੰ ਮਿਲਿਆ

ਸੋਚਿਆ ਤੈਂਨੂੰ ਦੇਵਾਂਗਾ  ਯਾਦਦਾਸ਼ਤ ਮਾੜੀ ਮੈਂ ਭੁੱਲ ਗਿਆ

ਬੁੱਢੀ ਸੁਣਾਵੇ ਸਾਰੀ ਓਮਰ ਹੈ ਮੈਂ ਤੇਰੇ ਨਾਲ ਗੁਜ਼ਾਰੀ

ਰਗ ਰਗ ਤੇਰੀ ਜਾਣੂ, ਨਾ ਕਰ ਮੇਰੇ ਨਾਲ ਹੋਸ਼ਿਆਰੀ

ਬੁੱਢਾ ਸਹਿਮਿਆਂ ਕਹੇ ਭਲਾ ਮੈਂਨੂੰ ਕੀ ਨਹੀਂ ਪਤਾ ਮੈਂ ਨਾ ਅਨਾੜੀ

ਮਾਫ਼ ਕਰਦੇ ਹੁਣ ਸ਼ਕਾਇੱਤ ਦਾ ਮੌਕਾ ਨਹੀਂ ਦੇਊਂਗਾ ਅਗਲੀ ਵਾਰੀ

*********

                  बुॅढे दी होशियारी फेल


इक दिन बुॅढे दी मत गई सी मारी

करनी चाही बुॅढी नाल उस होशियारी

अख बचा बुॅढी दा परस सी बुॅढे ने खोलिई

इक दो हज़ार दा नोट विचों बुॅढे टॅटोलिआ

चोरां वांग बुॅढे नोट खीसे विॅच सी पायिआ

शराब खरीदांगा सोच बुॅढे मुंह पाणी आयिआ

ऐने नू सफाई करन वाली माई आई

रोंदी कहिंदी बीबी पैसे दे,मैं लैणी दवाई

बुॅढी अंदरों परस चुक लिआई

खाली वेख परस थोङी घबराई

हुणे सी मैं इक नोट विच रखिआ

मिल नहीं रिहा खौरे किथ्थे गिआ

बुॅढे नू पुछिआ अजी तुसीं तां नहीं कढिआ

बुॅढा डरिआ, रंग उस दा उढिआ

मैं मैं मैं की करना बुॅढा थॅथलावे

बुॅढा बुॅढी नाल अख वी ना मिलावे

बुंढी दा शॅक यकीन विच बदलदा जावे

बुॅढी बोली,शरम हिआ तां तू खादी पीती

दारू पीण लई चोरी इह है तूं ही कीती

क्ढ ओह नोट,ना मैंनू गुसा चॅङा

हाल तेरा की करूंगी,तैंनू वी पता

मैं नहीं चोर,नोट फ़रश ते डिगिआ सी मैंनू मिलिआ

सोचिआ तैंनू देंवांगा,याददाश्त माङी मैं भुल गिआ

बुॅढी सुणावे सारी उमर मैं तेरे नाल है गुज़ारी

रग रग तेरी जाणू,,ना कर मेरे नाल होशियारी

बुॅढा सहिमिआं कहे भला मैंनू की नहीं पता ,मैं ना अनाङी

माफ़ कर हुण,शिकायित दा मौका नहीं दऊंगा अगली वारी






No comments:

Post a Comment