ਸਾਂਝ ਦਾ ਸੁੱਖ
ਸਮਝ ਕੇ ਸੱਭ ਸਾਂਝਾ ,ਸਾਂਝਾ ਖਾਓ ਖਾਣਾ
ਘਰ ਸਾਂਝੇ ਰਹੋ ,ਕੀ ਨਿਆਣਾ ਕੀ ਸਿਆਣਾ
ਸਾਂਝਾ ਅਪਣਾ ਦੁੱਖ ਕਰ ਕੇ, ਦੁੱਖ ਲਓ ਘਟਾ
ਖ਼ੁਸ਼ਿਆਂ ਨੂੰ ਸਾਂਝਿਆਂ ਕਰ ਕੇ, ਸੁੱਖ ਲਓ ਵਧਾ
ਸਾਂਝੇ ਵਿੇਚ ਦਿੇਨ ਚੰਗਾ ਲੰਘੇ ,ਸਤਾਏ ਨਾ ਜੁਦਾਈ
ਖ਼ੁਸ਼ੀ ਸੁੱਖੀ ਘਰ ਜੋ ਵੱਸਦਾ,ਵੱਸੇ ਉਸ ਘਰ ਖ਼ੁਦਾਈ
ਅੱਜ ਕੱਲ ਸਾਂਝਾ ਘਰ ਮੁਸ਼ਕੱਲ ਲੱਭੇ,ਸੱਭ ਚੌਂਹਣ ਇਕਾਈ
ਕਹਿਣ ਅਪਣਾ ਰਾਹ ਮਾਪਣਾ, ਸਾਂਝੇ ਫ਼ਿਤਰੱਤ ਮੇਰੀ ਮੁਰਜਾਈ
ਦੂਰ ਦਰਾਡੇ ਰਹਿਣ ਇੱਕ ਦੂਜੇ ਤੋਂ,ਵਿਚੜੇ ਭੈਣ ਤੋਂ ਭਾਈ
ਇਕੱਲੇ ਚੱਲ ਕੇ ਕਾਮਯਾਬ ਹੁੰਦੇ, ਧੰਨ ਵੀ ਉਹ ਖੂਬ ਕਮੌਂਦੇ
ਬੈਠ ਤਨਾਹ ਮਾਨਣ ਇਹ,ਪਰ ਮਜ਼ੇ ਨਹੀਂ ਜੋ ਸਾਂਝੇ ਕਰਕੇ ਆਓਂਦੇ
ਰੋਜ਼ਮਾਰੀ ਦੀ ਨੱਸ ਭੱਜ ,ਹਰ ਵੱਕਤ ਰਹਿਣ ਕੰਮ ਵਿੱਚ ਰੁਝੇ
ਬੱਚਿਆਂ ਨਾਲ ਪਿਆਰ ਲਈ ਸਮਾ ਨਹੀਂ,ਚੇਹਰੇ ਉ੍ਨ੍ਹਾਂ ਦੇ ਬੁਝੇ ਬੁਝੇ
ਵਿਰਧ ਮਾ ਬਾਪ ਇਕੱਲੇ ਵੱਡੇ ਘਰ ਬੈਠੇ ,ਔਖਾ ਵਖ਼ਤ ਕੱਟਣ
ਨਾ ਕੋਈ ਜਵਾਕਾਂ ਦਾ ਸ਼ੋਰ ਸ਼ਰਾਬਾ ਨਾ ਕੋਈ ਉੱਥੇ ਬੱਚੇ ਹੱਸਣ
ਸਾਂਝ ਦਾ ਮਜ਼ਾ ਨਿਆਰਾ
ਸਾਂਝ ਵਿੱਚ ਹੈ ਸਹਾਰਾ
ਕਲਯੁਗ ਦਾ ਸ਼ਰਾਪ ਹੈ ਇਹ ਜਾਂ ਉਸ ਦਾ ਵਰਦਾਨ
ਅੱਗੇ ਜਾ ਕੇ ਸਮਾਂ ਹੀ ਦੱਸੂ, ਅੱਜ ਨਹੀਂ ਕਿਸੇ ਗਿਆਨ
ਅਸੀਂ ਤਾਂ ਕਿਸਮੱਤ ਚੰਗੀ ਪਾਈ ,ਸਾਂਝੇ ਘਰ ਵਿੱਚ ਰਹਿਏ
ਸਾਰੇ ਟੱਬਰ ਨਾਲ ਹੱਸ ਖੇਲ,ਮਜ਼ਾ ਬੁਢਾਪੇ ਦਾ ਲਈਏ
********
सांझ दा सुॅख
समझ के सॅब सांझा,सांझा खाओ खाणा
घर सांझे रहो,की नियाणा की सियाणा
सांझा अपणा दुॅख कर के,दुॅख लओ घटा
खुशिआं नू सांझिआं कर रे,सुॅख लओ वधा
सांझे विच दिन चंगा लंघे,,सताए ना जुदाई
खुशी सुॅखी घर जो वसदा,वॅसे उस घर खुदाई
अज कल सांझा घर मुशकॅल लॅभे,सॅब चौंण इकाई
कहिण अपणा राह मापणा,सांझे फितरॅत मेरी मुरजाई
दूर दराडे रहिण इक दूजे तों,विचॅङे भैण तों भाई
इकॅले चॅल के कामजाब हुंदे, धंन वी उह खूब कमौंदे
बैठ तनाह मानण,पर मज़ा नहीं जो सांझे करके औंदे
रोज़मारी दी नॅस भॅज,हर वकत रहिण कम विच रुझे
बॅचियां नाल प्यार लई समा नहीं,चेहरे उन्हां दे बुझे बुझे
विरध मॉं बाप इकॅले वॅडे घर बैठे,औखा वख़त कॅटण
ना कोई जवाकां दा शोर शराबा ना कोई उथ्थे बॅचे हॅसण
सांझ दा मज़ा नियारा
सांझ विच है सहारा
कलयुग दा शराप है इह जां उस दा वरदान
अगे जा के समां ही दसू,अज नहीं किसे ञान
असीं तां किस्मॅत चंगी पाई,सांझे घर विच रहिए
सारे टॅबर नाल हॅस खेल,मज़ा बुॅढापे दा लईए
No comments:
Post a Comment