Tuesday, September 8, 2020

ਉਜੱੜ ਜਾਣ ਦੀ ਅਸੀਸ p2

 

                                                            ਉਜੱੜ ਜਾਣ ਦੀ ਅਸੀਸ


ਤਿੰਨੇ ਇੱਕ ਪਿੰਡ ਪਹੌਂਚੇ ਢਿੱਡੋ ਭੁੱਖੇ ਲੱਗੀ ਬੜੀ ਤਿਆਹ

ਬਾਬਾ ਬੋਲਿਆ ਮਰਦਾਨਿਆ ਚੁੱਕ ਠੂਠਾ ਕੁੱਛ ਮੰਗ ਲਿਆ

ਮਰਦਾਨੇ ਨੇ ਚੱਲ ਇੱਕ ਇੱਕ ਬੂਹਾ ਖੜਕਾਇਆ

ਦਾਣਾ ਇੱਕ ਵੀ ਨਾ ਮਿਲਿਆ ਖਾਲੀ ਹੱਥ ਮੁੜ ਆਇ

ਬਾਬੇ ਕੋਲ ਆਣ ਸ਼ਕੈਤ ਲਗਾਈ

ਬਾਬਾ ਸ਼ਾਂਤ ਬੈਠਾ ਜਾਵੇ ਮੁਸਕਾਈ

ਵੱਸਦਾ ਰਹੇ ਇਹ ਪਿੰਡ ਬਾਬੇ ਮੂੰਹੋਂ ਵਾਕ ਇੱਕ ਸੀ ਨਿਕਲਿਆ

ਇਸ ਪਿੰਡ ਨਹੀਂ ਕੋਈ ਐਸਾ ਦਾਣਾ ਜਿਸ   ਸਾਡਾ ਨਾਮ ਲਿਖਿਆ

ਅੱਗਲੇ ਪਿੰਡ ਜੂਹ ਤੇ ਸਾਰਾ ਪਿੰਡ ਸੀ ਹੱਥ ਜੋੜ ਕੇ ਖੜਿਆ

ਮੁਖਿਆ ਸਵਾਗੱਤ ਕੀਤਾ ਕਹੇ ਭਾਗਾਂ ਭਰਿਆ ਦਿੱਨ  ਚੜਿਆ

ਸਾਡੇ ਵਿੱਚੋਂ ਕਿਸੇ  ਚੰਗਾ ਕਰਮ ਹੈ ਕਮਾਇਆ

ਇਸ ਪਿੰਡ ਅੱਜ ਰੱਬ ਨੇ ਕਮਲ ਪੈਰ ਹੈ ਪਾਇਆ

ਸੇਵਾ ਕੀਤੀ ਰੱਜ ਕੇ ,ਬਾਬੇ ਦਾ ਸ਼ਬਦ ਦਿੱਲ ਨੂੰ ਲਾਇਆ

ਰੱਬ ਕਰੇ ਇਹ ਪਿੰਡ ਵੇਖੇ ਓਜਾੜਾ ਬਾਬਾ ਬਾਲੇ ਕੰਨ ਸੁਣਾਇਆ

ਦੋਨੋ ਬਾਲਾ ਮਰਦਾਨਾ ਹੈਰਾਨ ਉੱਨਾ  ਕੁੱਛ ਸਮਝ ਨਾ ਆਇਆ

ਮਾੜਿਆਂ ਲਈ ਵੱਸੇ ਰਹਿਣ ਦੀ ਅਸੀਸ

ਚੰਗਿਆਂ ਨੂੰ ਦਿਤੀ ਓਜਾੜੇ ਦੀ ਬੱਦਸੀਸ

ਮਰਦਾਨਾ ਬੋਲਿਆ ਬਾਬਾ  ਸਹੀ ਨਹੀਂ ਤੁਸੀਂ ਫ਼ਰਮਾਇਆ

ਕਿਓਂ ਇੰਝ ਕੀਤਾ ਬਾਬੇ ਨੇ ਬੜੇ ਪਿਆਰ ਨਾਲ ਸਮਝਾਇਆ

ਬੁਰੇ ਰਹਿ ਜਾਣ ਵੱਸਦੇ ਬੁਰਾਈ ਇੱਥੇ ਰਹਿ ਜਾਊ ਸਮਾਈ

ਭਲੇ ਓਜੜ ਕੇ ਦੁਨਿਆ ਵਿੱਚ ਜਾ ਫਲੌਣਗੇ ਚੰਗਿਆਈ

ਉਜੜੇ ਅੱਜਕਲ ਦੁਨਿਆ ਦੇ ਹਰ ਜਗਾਹ ਹਰ ਦੇਸ਼ ਹਨ ਵੱਸਦੇ

ਕਿਰਤ ਕਰਦੇ ਵੰਡ ਛੱਕਦੇ ਜੱਪ ਕਰਨ   ਨਾਮ ਪੰਥ ਦਾ ਉੱਚਾ ਕਰਦੇ

**********

                 उजॅङ जाण दी एसीस

 तिने इक पिंड पहुंचे,ढिंडों भुखे लॅगी बङी तिआह

बाब बोलिआ,मरदाने चुॅक ठूठा कुॅछ मंग लिआ

मरदाने ने चल इक इक बूहा खङकायिआ

दाणा इक वी ना मिलिआ ,खाली हाथ मुङ आयिआ

बाबे कोल आण शिकायत लगाई

बाबा शांत बैठा जावे मुसकाई

वॅसदा रहे इह पिंड बाबे मूंहों वाक इक निकलिआ

इस पिंड नहीं कोई ऐसा दाणा,जिस  साडा नाम लिखिआ

अगले पिंड  जूह सारा पिंड सी हॅथ जोङके  खङिआ

मुखिआ स्वागॅत कीता ,कहे भांगां भरा दिन चङिआ

साडे विचों किसे चंगा करम  है कमायिआ

इस पिंड अज रॅब ने कमल पैर है पायिआ

सेवा कीती रजके,बाबे दा शब्द दिल नू लायिआ

रॅब करे इह पिंड वेखे उजाङा,बाबे बाले कन सुणायिआ

दोनो बाला मरदाना हैरान उन्हां कुॅछ मसझ ना आयिआ

माङिआं लई वॅसे रहिण दी एसीस

चंगिआं नू दिती ओजाङे दी बॅदसीस

मरदाने बोलिआ,बाबा सही नहीं तुसीं फरमायिआ

क्यों इंझ कीता बाबे ने  बङे  प्यार नाल समझायिआ

बुरे रहि जाण वॅसदे,बुराई इॅथे रहि जाऊ समाई

भले उजङ के दुनिया विच जा फलौंणगे चंगियाई

उजङे अजकल दुनिआ दे हर जगाह हर देश हन वॅसदे

किरत करन,वंड छॅकन,जॅप करन,नाम पंथ दा उच्चा करदे






No comments:

Post a Comment