Saturday, September 26, 2020

ਵੇਹਲਾ ਬੰਦਾ p2

 

                                                         ਵੇਹਲਾ ਬੰਦਾ


ਅੱਜ ਕੱਲ ਮੈਂ ਬਿਨਾ ਕਾਰ ਬੰਦਾ

ਨਾਂ ਕੋਈ ਕੰਮ ਨਾ ਕੋਈ ਧੰਦਾ

ਵੇਹਲੇ ਬੈਹ ਮੈਂ ਦਿੱਨ ਗੁਜ਼ਾਰਾਂ

ਪੜਾਂ ਕਿਤਾਬਾਂ ,ਪੜਾਂ ਅੱਖਬਾਰਾਂ

ਕੋਈ ਵੀ ਕੰਮ ਮੈਂਨੂੰ ਕੋਈ ਨਾ ਕਹਿੰਦਾ

ਲੱਤਾਂ ਪਸਾਰ ਮੈਂ ਸੋਫੇ ਤੇ ਬਹਿੰਦਾ

ਜਵਾਨੀ ਦੀ ਨੱਸ ਦੌੜ ਰਹਿ ਗਈ ਪਿੱਛੇ

ਬੁੱਢਾਪੇ ਦੇ  ਦਿੱਨ ਹੁਣ ਆਏ ਅੱਛੇ

ਰਹੀ ਨਹੀਂ ਹੁਣ ਕੁੱਛ ਜਾਦੀ ਚਾਹ

ਬਹੁਤ ਦਿਤਾ ਰੱਬ, ਮੈਂ ਬੇ-ਪਰਵਾਹ

ਬੈਠੇ ਬਠਾਏ ਮਿਲੇ ਸਵਾਦ ਖਾਣਾ

ਮੇਰੇ ਲਈ ਆਇਆ ਭਲਾ ਜ਼ਮਾਨਾ

ਇਸ ਜਨਮ ਕੋਈ ਖਾਸ ਕਰਮ ਨਹੀਂ ਕਮਾਇਆ

ਖੌਰੇ ਨਸੀਬ ਇਹ ਪਿੱਛਲੇ ਜਨਮ ਦਾ ਬਕਾਇਆ

ਸਰ ਮੱਥੇ ਲਾਂਵਾਂ ਜੋ ਹੈ ਕੋਲ ,ਨਾ ਕਰਾਂ ਸਵਾਲ

ਸ਼ੁਕਰ ਕਰਾਂ, ਕਰੋੜਾਂ ਨਾਲੋ ਜੱਸੇ ਦਾ  ਚੰਗਾ ਹਾਲ 

******** 

                   वेहला बंदा


अज कल मैं बिना कार बंदा

ना कोई कम ना कोई धंदा

वेहले बैह के मैं दिन गुजारां

पङां किताबां पङा अखबारां

कोई वी कम मैंनू कोई ना कहिंदा

लॅतां पसार मैं सोफे ते बहिंदा

जवानी दी नॅस दौङ रह गई पिछ्छे

बुडापे दे दिन हुण आए अछ्छे

रही नहीं हुण कोई जादी चाह

बहुत दिता रॅब ने मैं बे-परवाह

बैठे बठाए मिले सवाद खाणा

मेरे लई आयिआ भला ज़माना

इस जन्म कोई खास करम नहीं कमायिआ

खौरे नसीब इह पिछ्छले जन्म दा बकायिआ

सर मॅथ्थे लांवां जो है कोल,ना करां सवाल

शुकर करां करोङां नालों जॅसे दा चंगा हाल


No comments:

Post a Comment