ਕਹਿੰਦਾ ਅੰਦਰਲਾ
ਮੇਰੇ ਅੰਦਰ ਹੈ ਕੁੱਛ ਰਹਿੰਦਾ
ਉਹ ਕੁੱਛ ,ਕਦੀ ਕਦੀ ਕੁੱਛ ਕੁੱਛ ਹੈ ਮੈਂਨੂੰ ਕਹਿੰਦਾ
ਜੋ ਕਹੇ ਮੈਂ ਨਾ ਕਰ ਪਾਂਵਾਂ
ਹਰ ਵਾਰੀ ਪਿੱਛੋਂ ਪੱਛਤਾਂਵਾਂ
ਹਮੇਸ਼ਾਂ ਹੁੰਦੀ ਨੇਕ ਉਸ ਦੀ ਸਲਾਹ
ਮੈਂ ਗੁਸਤਾਖ ,ਨਾ ਮੰਨਾ ਮੈਂ ਬੇ-ਪਰਵਾਹ
ਮੈਂਨੂੰ ਕਹੇ ਜੋ ਤੂੰ ਕਰਨ ਲੱਗਾ,ਉਹ ਨਹੀਂ ਚੰਗਾ
ਰੁਕ ਜਾ,ਸੋਚ, ਨਾ ਕਰ,ਬਣ ਜਾ ਤੂੰ ਬੰਦਾ
ਮੈਂ ਉਸ ਨੂੰ ਕਹਾਂ ਚੁੱਪ ਕਰ ਜਾ
ਇਹ ਕਰਨ ਵਿੱਚ ਬੜਾ ਹੈ ਮਜ਼ਾ
ਉਸ ਅੰਦਰਲੇ ਦੀ ਇੱਕ ਨਾ ਮੰਨੀ
ਜਵਾਨੀ ਦਾ ਜੋਸ਼ ਸੀ ,ਅਕਲ ਅੰਨੀ
ਐਸੇ ਐਸੇ ਪਾਪ ਮੈਂ ਕੀਤੇ
ਦੁੱਖਾਏ ਦਿੱਲ ,ਬਦਲੇ ਲੀਤੇ
ਭੱਦੇ ਕਰਮ ਕਰਨ ਸ਼ਰਮ ਨਾ ਖਾਈ
ਅੰਦਰ ਵਾਲੇ ਦੀ ਅਵਾਜ਼ ਦੱਬਾਈ
ਮੈਂ ਹਾਂ ਆਦਤ ਤੋਂ ਮਜਬੂਰ
ਇਸ ਵਿੱਚ ਨਹੀਂ ਮੇਰਾ ਕਸੂਰ
ਅਪਣੇ ਆਪ ਨੂੰ ਦਿਤੀ ਸਫ਼ਾਈ
ਫ਼ਿਤਰੱਤ ਮੇਰੀ ਉਸ ਐਸੀ ਬਣਾਈ
ਜਵਾਨੀ ਗਈ ਵਿਰਧ ਓਮਰ ਆਈ
ਅੰਦਰੋਂ ਅਵਾਜ਼ ਦੇਵੇ ਕਦੀ ਕਦੀ ਸੁਣਾਈ
ਸੋਚਾਂ ਅੰਦਰਲੀ ਸੋਚ ਨਾਲ ਕਰ ਲਵਾਂ ਮੇਲ
ਰੱਲ ਮਿਲ ਖੇਲੀਏ ਜਿੰਦਗੀ ਦਾ ਔਖਾ ਖੇਲ
ਮੁਮਕਿਨ ਹੱਲੇ ਵੀ ਜੀਵਨ ਸਫ਼ੱਲ ਹੋ ਪਾਏ
ਉਹ ਬਖ਼ਛੰਦ ਸ਼ਾਇਦ ਮੈਂਨੂੰ ਮਾਫ਼ ਕਰ ਜਾਏ
********
कहिंदा अंदरला
मेरे अंदर है कुॅछ रहिंदा
ओह कुॅछ,कदी कदी कुॅछ कुॅछ है मैंनू कहिंदा
जो कहे मैं कर ना पांवां
हर वारी पिॅछों पछतांवां
हमेशां हुंदी नेक उस दी सलाह
मैं गुस्ताख,ना मंना ,मैं बे-परवाह
मैंनू कहे जो तूं करन लॅगां,उह नहीं चंगा
रुक जा,ना कर, बण जा तूं बंदा
मैं उस नू कहां चुप कर जा
इह करन विच बङा है मज़ा
उस अंदरले दी इक ना मॅनी
जवानी दा जोश,अकल अन्नी
ऐसे ऐसे पाप मैं कीते
दुखाए दिल,बदले लीते
भॅदे कम करन शरम ना खाई
अंदर वाले दी अवाज़ दॅबाई
मैं हां आदॅत तों मजबूर
इस विच नहीं मेरा कसूर
अपणे आप नू दिती सफ़ाई
फ़ितरॅत मेरी उस ऐसी बणाई
जवानी गई,विरध उमर आई
अंदरों आवाज़ देवे कदी कदी सुणाई
सोचां अंदरली सोच नाल कर लवां मेल
रल मिल खेलिए जिंदगी दा औखा खेल
मुमकिन हॅले वी जीवन सफल हो पाए
उह बक्षंद शायिद माफ़ मैंनू कर जाए
No comments:
Post a Comment