ਬੁੱਢੇ ਦੀ ਕਲਾਸ ਲੱਗੀ
ਬੁੱਢੀ ਨੇ ਬੁੱਢੇ ਦੀ ਕਲਾਸ ਲਗਾਈ
ਕਹਿੰਦੀ ਤੇਰੇ ਤੋਂ ਮੈਂ ਬਹੁਤ ਤੰਗ ਆਈ
ਸਾਰੀ ਓਮਰ ਮੈਂ ਤੈਥੋਂ ਰਹੀ ਡਰੀ ਦੀ ਡਰੀ
ਸੁਣ ਅੱਜ ਮੇਰੀ ਗੱਲ ਬਹਿ ਕੋਲ ਜਰੀ ਦਾ ਜਰੀ
ਮੇਰਾ ਕੀ ਕੀਤਾ ਸੀ ਤੂੰ ਹਾਲ ਤੈਂਨੂੰ ਸੁਣਾਂਵਾਂ
ਇੱਕ ਇੱਕ ਜੁਰਮ ਜੋ ਤੂੰ ਕੀਤੇ ਤੈਂਨੂੰ ਗਣਾਂਵਾਂ
ਨਵੀਂ ਵਿਆਹੀ ਨੂੰ ਜੱਦ ਘਰ ਲਿਆਇਆ
ਛੋਟੀ ਛੋਟੀ ਗੱਲ ਤੇ ਮੈਂਨੂੰ ਰੁਲਾਇਆ
ਬਾਰ ਬਾਰ ਮੇਰਾ ਨਰਮ ਦਿੱਲ ਦੁਖਾਇਆ
ਚੱਲੀ ਜਾ ਪੇਕੇ ਇੱਕ ਬਾਰ ਨਹੀਂ ਸੌ ਬਾਰ ਸੁਣਾਇਆ
ਦੁਸਰਿਆਂ ਨੂੰ ਤੂੰ ਮਿਲਦਾ ਨੱਸ ਨੱਸ ਕੇ
ਮੇਰੇ ਨਾਲ ਕਦੀ ਬੋਲਿਆ ਨਾ ਹੱਸ ਕੇ
ਦੂਸਰਿਆਂ ਲਈ ਧੰਨਵਾਨ ਦਇਆਵਾਨ
ਮੇਰੇ ਲਈ ਕੰਜੂਸ ਮਿੱਧੇ ਮੇਰੇ ਅਰਮਾਨ
ਬੁੱਢਾ ਬੋਲਿਆ ਉਸ ਓਮਰੇ ਮੈਂ ਸੀ ਸ਼ੌਦਾਈ
ਜੱਟ ਬੂਟ ਖੂਸੱੜ ਸੀ ਹੁਣ ਅਕਲ ਆਈ
ਹੀਰਾ ਮੇਰੇ ਕੋਲ ਸੀ ,ਸੀ ਮੈਂ ਅਨਜਾਣ
ਹੁਣ ਤੂੰ ਮੰਨ ਮੇਰੀ, ਮੇਰੀ ਹੈ ਤੂੰ ਜਾਨ
ਭੁੱਲ ਜਾ ਉੱਹ ਪੁਰਾਣਿਆਂ ਗੱਲਾਂ ਰਹਿਏ ਨਾਲ ਪਿਆਰ
ਰਾਣਿਆਂ ਵਾਂਗ ਰਖੂਂਗਾ ਤੈਂਨੂੰ ਕਰ ਮੇਰਾ ਏਤਬਾਰ
ਉਹ ਤਾਂ ਮੈਂ ਭੁੱਲ ਨਾ ਸਕੂਂ ਪਰ ਉਂਝ ਲੱਗੇਂ ਮੈਂਨੂੰ ਚੰਗਾ
ਇੱਕ ਦੂਜੇ ਦੀ ਇਜ਼ੱਤ ਕਰ ਰੱਲ ਰਹਿਏ ਹੋਰ ਨਾ ਮੈਂ ਮੰਗਾਂ
**********
बुॅढे दी कलास लॅगी
बुॅढी ने बुॅढे दी कलास लगाई
कहिंदी तेरे तों मैं बहुत तंग आई
सारी उमर मैं तैथों रही डरी दी डरी
सुण अज मेरी गॅल,बहि कोल जरी दी जरी
मेरा की कीता सी हाल,तैंनू सुणांवां
इक इक ज़ुरम जो तूं कीते,तैंनू गुणांवा
नवीं विआही जद घर लिआयिआ
छोटी छोटी गॅल ते मैंनू रूलायिआ
बार बार मेरा नरम दिल दुखायिआ
चली जा पेके,इक बार नहीं, सौ बार सुणायिआ
दूसरियां नू तूं मिलदा नॅस नॅस के
मेरे नाल ना बोलिआ हॅस के
दूसरिआं लई धनवान ,दयिआवान
मेरे लई कन्जूस,मिॅधे मेरे अरमान
बुॅढा बोले,उस उमरे मैं सी सौदाई
जॅट बूट खूसङ सी,हुण अकल आई
हीरा मेरे कोल सी,सी मैं अन्जाण
हुण तूं मन मेरी,मेरी है तूं जान
भुल जा उह पुराणियां गॅलां,रहिए नाल प्यार
राणियां वांग रखूंगा तैंनू,कर मेरा ऐतबार
उह तां मैं भुल ना सकूं,पर उंझ लॅगें मैंनू चंगा
इक दूजे दी ईज़ॅत कर रहिए,होर ना मैं मंगां
No comments:
Post a Comment