ਮੰਨ ਹੱਸਿਆ
ਖ਼ੁੱਦ ਵੀ ਨਾ ਜਾਣਾ ਮੰਨ ਕਿਓਂ ਸੀ ਹੱਸਿਆ
ਆਪ ਉੱਹੀਓ ਜਾਣੈ ਜੋ ਅੰਦਰ ਮੇਰੇ ਵੱਸਿਆ
ਸੌਰ ਮੰਡਲ ਸਜਾ , ਧਰਤੀ ਥਾਪੀ, ਸੂਰਜ ਦਵਾਲੇ ਘੁਮਾਇਆ
ਰਾਤ ਦਿਤੀ ਸੌਣ ਲਈ ਦਿੱਨ ਕਰਮ ਕਰਨ ਲਈ ਚੜਾਇਆ
ਸੋਚ ਮੇਰੀ ਤੋਂ ਬਾਹਰ ਇਹ ਕਿਓਂ ਤੇ ਕਿੰਝ ਉਸ ਬਣਾਇਆ
ਖੁੱਦ ਵੀ ਨਾ ਜਾਣਾ.....
ਪੂਰਬ ਵਿੱਚ ਸੂਰਜ ਨੇ ਸਵੇਰਾ ਲਾਲ ਸੀ ਰੰਗਿਆ
ਸਰਦੀ ਦਿੱਨ ਧੁੱਪ ਸੇਕ ਸੋਹਣਾ ਦਿੱਨ ਸੀ ਲੰਘਿਆ
ਰਾਤ ਚਮਕਦੇ ਤਾਰਿਆਂ ਅਕਾਸ਼ ਸੀ ਸੋਇਆ
ਪੂਰਨ ਮਾਛੀ ਦੇ ਚੰਦ ਨੇ ਮੰਨ ਨੂੰ ਸੀ ਮੋਇਆ
ਖੁੱਦ ਨਾ ਜਾਣਾ ..........
ਤਰਾਂ ਤਰਾਂ ਦੇ ਫੁੱਲ ਖਿਲਾਏ ਵਿੱਚ ਰੰਗ ਭੱਰਿਆ
ਸੁਗੰਧ ਉੱਨਾਂ ਦੀ ਸੁੰਘ ਕੇ ਭੋਰਾ ਸੀ ਉੱਤੇ ਮਰਿਆ
ਰੁਖਾਂ ਦੀ ਛਾਂ ਨੇ ਸ਼ਰੀਰ ਵਿੱਚ ਮਿੱਠੀਠੰਢ ਸੀ ਪਾਈ
ਫ਼ੱਲਾਂ ਦਾ ਸਵਾਦ ਸੋਚ ਜੀਭ ਪਾਣੀ ਨਾਲ ਭੱਰ ਆਈ
ਖੁੱਦ ਵੀ ਨਾ ਜਾਣਾ............
ਭੱਖਦੀ ਗਰਮੀ ਵਿੱਚ ਧਰਤ ਸੀ ਤਰਸਾਈ
ਫਿਰ ਠੰਢੀ ਚੱਲੀ ਹਵਾ ਮੀਂਹ ਲੈ ਕੇ ਆਈ
ਪਿਆਸ ਪਿਆਸੀ ਮਿੱਟੀ ਦੀ ਬੂੰਦਾਂ ਨੇ ਬੁੱਝਾਈ
ਨਦੀਆਂ ਨਾਲੇ ਕਾਹਲੇ ਪੈ ਗਏ ਜਮੀਨ ਵੀ ਹਰਿਆਈ
ਖ਼ੁੱਦ ਵੀ ਨਾ ਜਾਣਾ........
ਜੀਵ ਇੰਨਸਾਨ ਓਪਾਏ ਮਾਇਆ ਜਾਲ ਵਛਾਇਆ
ਜੋਤ ਜਾਨ ਤੇ ਸਾਹ ਸੱਭ ਵਿੱਚ ਇੱਕੋ ਜਿਹਾ ਪਾਇਆ
ਸੋਚਣ ਲਈ ਦਿਮਾਗ ,ਪਿਆਰ ਲਈ ਦਿੱਲ ਧੱੜਕਾਇਆ
ਖ਼ੁੱਦ ਵੀ ਨਾ ਜਾਣਾ.........
ਕੁਦਰੱਤ ਦਾ ਇਹ ਖੇਲ ਵੇਖ ਸੋਚਾਂ ਵਿੱਚ ਡੁਬਿਆ
ਕਮਾਲ ਇਹ ਉਸ ਦਾ, ਜਿਸ ਸੱਭ ਇਹ ਰਚਿਆ
ਕਿ੍ਸ਼ਮਾ ਇਹ ਵੇਖ, ਮੰਨ ਮੇਰਾ ਅੰਦਰੋਂ ਅੰਦਰੀਂ ਹੱਸਿਆ
ਜਾਣਾ ਸਹਿਜ ਹਾਸਾ ਆਵੇ, ਜੇ ਖ਼ੁੱਸ਼ ਅੰਦਰ, ਜੋ ਵੱਸਿਆ
*********
मन हॅसिआ
खुॅद वी ना जाणा मन क्यों हॅसिआ
आप ओहीओ जाणे जो अंदर मेरे वॅसिआ
सौर मंडल सजा,धरती थापी,सूरज दवाले घुमायिआ
रात दिती सौंण लई,दिन करम करन लई चङायिआ
सोच मेरी तों बाहर,इह क्यों ते किंझ उस बणायिआ
खुॅद वी ना जाणा......
पूरब विॅच सूरज ने सवेरा लाल सी रंगिआ
सरदी दिंन धुप सेक सोहणा दिन सी लंगिआ
रात चमकदे चतारिआं आकाश सी सोहिआ
पूरन माशी दे चंन ने मन सी मेरा मोहिआ
खुॅद ना जाणा.....
तरां तरां दे फुॅल खिलाए,विच रंग भरिआ
सुधंद उन्हां दी सुंग केभौरा सी उते मरिआ
रुखां दी छां ने शरीर विच मिॅठी ठंड सी पाई
फॅलां स्वाद सोच जीब पाणी नाल भर आई
खुॅद वी ना जाणा...
भॅखदी गरमी विच धरत सी तरसाई
फिर ठंडी चॅली हवा,मींह लै के आई
पियास पियासी मिंटी दी,बूंदां ने बुझाई
नदिआं नाले काहले पै गए,ज़मीन वी हरिआई
खुॅद ना जाणा......
जीव इन्सान ऊपाए,मायिआ जाल वछायिआ
जोत जान ते साह सॅब विच इको जिहा पायिआ
सोचण लई दिमाग,प्यार लई दिल धङकायिआ
खुॅद वी ना जाणा....
कुदरॅत दा इह खेल वेख,सोंचां विच डुबिआ
कमाल इह उस दा ,जिस सॅब इह रचयिआ
क्रिश्मा इह वेख, मन मेरा अंदरों अंदर हॅसिआ
जाणा सहिज हासा आवे,जे खुश अंदर जो वसिआ
Very nice with deep meaning.
ReplyDelete