ਗੱਲਾਂ ਦਾ ਖੱਟਿਆ
ਦੱਸਾਂ ਮੈਂ,ਮੈਂ ਗੱਲਾਂ ਦਾ ਖੱਟਿਆ ਕਮਾਂਵਾਂ
ਮਿਠਿਆਂ ਚੋਪੜਿਆਂ ਲੋਕਾਂ ਨੂੰ ਸੁਣਾਂਵਾਂ
ਕਦੀ ਕਦਾਂਈਂ ਕਿਸੇ ਦਾ ਭਲਾ ਕਰ ਜਾਂਵਾਂ
ਕਈ ਬਾਰ ਠੱਗੀ ਠੋਰੀ ਲਗਾਂਵਾਂ
ਇੱਕ ਅੱਧੀ ਬਾਰ ਫੱਸਾਂ,ਮਾਰ ਖਾਂਵਾਂ
ਬਜ਼ੁਰਗ ਸੀ ਮੈਂਨੂੰ ਇੱਕ ਮਿਲਿਆ
ਘਰੋਂ ਦੁਖੀ,ਦੁੱਖ ਮੇਰੇ ਕੋਲ ਖੋਲਿਆ
ਮੈਂ ਉਸ ਨੂੰ ਇੱਕ ਤਰਤੀਬ ਪੜਾਈ
ਖ਼ੁਸ਼ ਰੱਖ ਅਪਣੇ ਪੁੱਤ ਦੀ ਲੋਗਾਈ
ਉਸ ਸਿਰ ਹੱਥ ਰੱਖ,ਪੈਸੇ ਤਲੀ ਤੇ ਧਰੀਂ
ਜਿਨਾ ਹੋ ਸਕੇ ਦੇਂਵੀਂ,ਕੰਜੂਸੀ ਨਾ ਕਰੀਂ
ਉਹ ਹੋਊ ਖ਼ੁਸ਼
ਰੱਖੂ ਤੇਰਾ ਪੁਤ ਖ਼ੁਸ਼
ਨੂੰਹ ਪੁਤ ਖ਼ੁਸ਼,ਵੰਡਣਗੇ ਤੇਰਾ ਦੁੱਖ
ਉਹ ਸਖ਼ਸ਼ ਅੱਜ ਘਰੇ ਸਕੂਨ ਨਾਲ ਰਹਿੰਦਾ
ਹਰ ਬਾਰ ਮਿਲਣ ਤੇ ਮੇਰਾ ਸ਼ੁਕਰ ਕਰੇਂਦਾ
ਦਾਰੂ ਪੀ ਹਾਤੇ ਤੇ,ਮੈਂ ਅਪਣੇ ਘੋੜੇ ਦੀ ਸਿਫ਼ਤ ਕਰਾਂ
ਮੇਰੀ ਸੱਬ ਸਮਝੇ,ਘੋੜਾ ਹਵਾ ਤੋਂ ਤੇਜ਼ ਦੌੜੇ,ਮੈਂ ਕਹਾਂ
ਇੱਕ ਭੋਲੇ ਨੇ ਮੇਰਾ ਘੋੜਾ ਖਰੀਦ ਲਿਆ
ਕੁੱਛ ਦਿਨ ਪਏ,ਮੇਰੇ ਕੋਲ ਆ ਰੋ ਪਿਆ
ਕਹੇ ਘੋੜਾ ਅੱਤ ਦਾ ਆਲਸੀ ਸੁੱਤਾ ਹੀ ਰਹਿੰਦਾ
ਹਵਾਂ ਨਾਲੋਂ ਕੀ,ਮੱਠੇ ਖੋਤੇ ਤੋਂ ਮੱਠਾ ਉਹ ਚਲੇਂਦਾ
ਮੈਂ ਸਲਾਹ ਦਿੱਤੀ,ਇੰਝ ਘੋੜੇ ਨੂੰ ਨਾ ਨਖਿੱਦ
ਵੇਚ ਨਹੀਂ ਪਾਏਂਗਾ,ਜਿੰਦ ਭੱਰ ਚੁੱਕਣੀ ਪਊ ਲਿੱਦ
ਮੋਹਣੀ ਸੂਰਤ ਵੇਖ ਅੱਖ ਮੇਰੀ ਚੰਮਕਾਈ
ਕਿਓਂ ਨਾ ਦੋਸਤੀ ਕਰ ਲਇਏ ,ਮੰਨ ਵਿੱਚ ਆਈ
ਸੁਰੀਲੀ ਆਵਾਜ਼ ਕੋਲ ਜਾ ਬੋਲਿਆ,ਪਰੀ ਕਿੱਥੋਂ ਆਈ
ਅੱਗੋਂ ਉਹ ਨਹੀਂ ਸੀ ਭੋਲੀ,ਉਹ ਨਿਕਲੀ ਮੇਰੀ ਤਾਈ
ਦਹਾੜੀ,ਧੌਲੀ ਦਾੜੀ ਹੋ ਕੇ ਤੈਂਨੂੰ ਸ਼ਰਮ ਨਾ ਆਈ
ਖ਼ਬਰਦਾਰ ਹੋ,ਮੰਗ ਮਾਫ਼ੀ,ਨਹੀਂ ਖ਼ਾਵੰਦ ਹੱਥੋਂ ਤੇਰੀ ਮੌਤ ਆਈ
ਕੰਨ ਫ਼ੱੜ ਮਾਫ਼ੀ ਮੰਗੀ,ਏਦਾਂ ਜਾਨ ਪਿਆਰੀ ਅਪਣੀ ਬਚਾਈ
ਇਸ ਓਮਰੇ ਵੀ ਮੈਂ ਰਤਾ ਬਾਜ ਨਾ ਆਂਵਾਂ
ਮੋਕਾ ਲੱਭ ਕੇ ਲੰਮਿਆਂ ਲੰਮਿਆਂ ਸੁਣਾਂਵਾਂ
*******
गॅलां दा खटिआ
दॅसां मैं,मैं गॅलां दा खटिआ कमांवां
मिठिआं चोपङिआं लोकां नू सुणांवां
कदी कदांईं किसे दा भला कर जांवां
कई बार ठॅगी ठोरी लगांवां
इक अधी बार फ़सां,मार खांवां
बज़ुरग सी मैंनू इक मिलिआ
घरों दुखी,दुॅख मेरे कोल खोलिआ
मैं उस नू इक तरतीब पङाई
खुश रॅख उपणे पुत दी लुगाई
उस सिर हॅथ रॅख पैसे तली धरीं
जिना हो सके देंवीं,कंजूसी ना करीं
उह होऊ खुश
रॅखू तेरा पुत खुश
नूहं पुत खुश,वंडणगे तेरा दुॅख
उह सक्ष अज घरे सकून नाल रहिंदा
हर बार मिलण ते मेरा शुकरिआ करेंदा
दारू पी हाते ते,मैं घोङे दी सिफ़त करां
मेरी सॅब समझे,घोङा हवा तों तेज़ दौङे,मैं कहां
इक भोले ने मेरा घोङा खरीद लिआ
कुॅछ दिन पए,मेरे कोल रो पिआ
कहे घोङा अत दा आलसी,सुता ही रहिंदा
हवा नालों की,मॅठे खोते तों मॅठा उह चलेंदा
मैं सलाह दिति,घोङे नू ना नखिॅद
वेच नहीं पांएंगा,जिंद भर चुॅकणी पऊगी लिॅद
मोहणी सूरत वेख अख मेरी चमकाई
क्यों ना दोस्ती कर लईए,मंन विच आई
सुरीली आवाज़ कोल जा बोलिआ,परी किॅथों आई
अगों उह नही सी भोली ,उह निकली मेरी ताई
दहाङी,धौली दाङी हो के,तैंनू शरम ना आई
ख़बर दार हो,मंग माफ़ी,नहीं ख़ावंद हॅथों तेरी मौत आई
कन फङ माफ़ी मंगी,एदां प्यारी जान अपणी बचाई
इस उमरे वी रता बाज ना आंवां
मौका लॅभ के लंमिआं लंमिआं सुणांवां