Friday, September 16, 2022

ਦੂਰ ਨਾ ਰੱਖੇ p2

                                               ਦੂਰ ਨਾ ਰੱਖੇ


ਪੜੇ ਨਹੀਂ ਅਸੀਂ ਕਿਸੇ ਪਾਂਧੇ ਦੇ ਪਾਸ

ਅਕਲ ਸਾਡੇ ਨਾ ਆਸ ਨਾ ਪਾਸ

ਜੋ ਕੀਤਾ ਉੱਸ ਵਕਤ ਸੱਚਾ ਸੀ ਮੰਨ

ਕੀ ਮੇਰਾ ਕੀਤੇ ਤੇ ਹੋਊਗਾ ਉਹ ਪ੍ਰਸੰਨ

ਜਾਂਣਾਂ ਦਿਲੋ ਦਿਮਾਗ ਮੇਰੇ ਭੱਰਿਆ ਗੰਦ

ਕੀ ਬਖ਼ਸ਼ੂਗਾ,ਬਾਬੇ ਜਿਸੇ ਕਹੇ ਬਿਖ਼ਸੰਦ

ਕਿਰਤ ਤੋਂ ਕਰਤਾਏ,ਵੰਡਣੌਂ ਸ਼ਰਮਾਏ,ਨਾਮ ਨਹੀੰ ਦ੍ਰਿੜਾਇਆ

ਫਿਰ ਜਮ ਦੇ ਡੰਡੇ ਦੀ ਮਾਰ   ਦੀ ਸੋਚ ਕਰ ਘੱਭਰਾਇਆ

ਸੋਚਾਂ ਜੱਦ ਦਰਗਾਹ ਮੈਂ ਜਾਂਊਗਾ

 ਚਿਤ੍ਰਗੁਪਤ ਨੂੰ ਕੀ ਲੇਖਾ ਦੇ ਪਾਊਂਗਾ

ਸਾਸ ਗ੍ਰਾਸ ਨਾਮ ਜਪਣਾ ਚਾਹਿਆ

ਇੱਕ ਮੰਨ ਇੱਕ ਚਿੱਤ ਕਰ ਨਾ ਪਾਇਆ

ਕਰ ਸਕਿਆ ਨਾ ਮੰਨੋ ਸੱਚੀ ਅਰਦਾਸ

ਕੋਸਿਆ ਆਪ ਨੂੰ ,ਹੋਇਆ ਨਿਰਾਸ਼

ਸਾਫ਼ ਮੰਨ ਨਾਲ ਕਰਾਂ ਉਸ ਤੋਂ ਆਸ

ਦੂਰ ਨਾ ਰੱਖੇ,ਰੱਖੇ ਨੇੜੇ ਅਪਣੇ ਪਾਸ



No comments:

Post a Comment