ਮੇਰੀ ਜਨਾਨੀ ਰੁੱਸੀ
ਲੁੱਟ ਗਈ ਲੁੱਟ ਗਈ,ਚੈਨ ਸਾਡੀ ਲੁੱਟ ਗਈ
ਰੁੱਸ ਗਈ ਰੁੱਸ ਗਈ,ਜਨਾਨੀ ਸਾਡੀ ਰੁੱਸ ਗਈ
ਪੀਣ ਨੂੰ ਮਿਲੇ ਅੱਜਕੱਲ ਫਿੱਕੀ ਚਾਹ
ਨਾ ਮਿਲਣ ਛੋਲੇ ਪੂਰੀ ਨਾ ਮਿਲੇ ਕੜਾਹ
ਕਦੀ ਪਾਂਡੇ ਨਹੀਂ ਕੀਤੇ,ਅੱਜ ਉਹ ਮਾਂਜੇ
ਕਪੜੇ ਧੋਏ ਜੋ ਧੁਲਦੇ ਸੀ ਪਹਿਲਾਂ ਸਾਂਝੇ
ਮੰਨਾ ਗਲਤੀ ਸੀ ਮੇਰੀ ਸਾਰੀ
ਕਹਿ ਬੈਠਾ ਤੂੰ ਹੋ ਗਈ ਭਾਰੀ
ਸੁਣ ਇਹ ਖੁੰਦੱਕ ਉਸ ਦਿਖਾਈ
ਅਪਣੇ ਆਪ ਤੌਂ ਹੋਈ ਬਾਹਰੀ
ਉਸ ਬਿਨ ਜਿੰਦ ਲੱਗੇ ਭਾਰੀ
ਕੰਨ ਫੱੜ ਅਸੀਂ ਮਾਫ਼ੀ ਮੰਗੀ
ਮਾਫ਼ ਉਸ ਕੀਤਾ, ਉਹ ਦਿਲ ਦੀ ਚੰਗੀ
ਕਹੇ ਬਹੁਤ ਤੇਰੀ ਚੱਲੀ ਹੁਣ ਮੇਰੀ ਬਾਰੀ
ਮੇਰੀ ਜੇ ਮੰਨੇ,ਜਿੰਦ ਸੌਖੀ ਹੋ ਜਾਊ ਸਾਰੀ
ਖ਼ਬਰਦਾਰ ਹੋ ਜਾ ਆਪ ਨੂੰ ਸੁਧਾਰ
ਅੰਗ ਸੰਘ ਰਹਿਏ ਕਰਿਏ ਦੂਜੇ ਨੂੰ ਪਿਆਰ
ਗੱਲ ਉਸ ਦੀ ਅਸੀਂ ਬੱਨ ਲਈ ਪੱਲੇ
ਹੱਦ ਦਾ ਸਕੂਨ,ਜੀਂਦ ਵੱਧਿਆ ਚੱਲੇ
No comments:
Post a Comment