ਸਜੀ ਜਿੰਦਗੀ ਜਾਂ ਜਿੰਦਗੀ ਸਜਾ
ਸਜੀ ਹੋਈ ਤੇ ਸਜਾ ਦੀ ਜਿੰਦ 'ਚ ਬਹੁਤ ਫਰਕ
ਇੱਕ ਹੈ ਪੂਰੀ ਜਨੱਤ,ਇੱਕ ਹੈ ਨਿਰਾ ਨਰਕ
ਸਜਾ ਜਿੰਦ ਜੇ ਮੱਥੇ ਲਿਖੀ,ਕਰੋ ਉਲ ਨਾਲ ਸੁਲਾਹ
ਜਿੰਦ ਸਜੌਂਣੀ ਤੁਹਾਡਾ ਹੱਥ ਵਸ,ਚੰਗੇ ਕਰਮ ਕਰਨ ਭਲਾ
ਥੋੜੇ ਵਿੱਚ ਸਾਰੋ,ਉੱਚਿਆਂ ਨਾ ਰੱਖੋ ਖ਼ਵਾਇਸ਼ਾਂ
ਚਿੰਤਾ ਤੋਂ ਦੂਰ ਰਹੋਗੇ,ਪੂਰੀਆਂ ਹੋਣ ਗਿਆਂ ਆਸਾਂ
ਜਾਦਾ ਧੰਨ ਨਾ ਦੌਲਤ ਚੰਗੀ ,ਨਾ ਚੰਗੀ ਜਾਦਾ ਖ਼ੁਸ਼ੀ
ਔਕਾਤ ਮੁਤਾਬੱਕ ਜੋ ਮਿਲੇ ,ਉਸ ਵਿੱਚ ਹੀ ਰਹੋ ਸੁਖੀ
ਕਿਰਤ ਕਰੋ,ਵੰਡ ਛਕੋ,ਕਰੋ ਇਮਾਨ ਦਾ ਧੰਦਾ
ਪਿਆਰ ਕਰੋ ਸੱਬ ਨੂੰ, ਕੀ ਜਨਾਵਰ ਕੀ ਬੰਦਾ
ਦਿਲ ਵਿੱਚ ਦਇਆ ਰੱਖੋ,ਦਓ ਨਾ ਕਿਸੇ ਨੂੰ ਦੁੱਖ
ਮੰਨ ਵਿੱਚ ਖ਼ੁਸ਼ੀ ਜਾਗੂ,ਪਾਓਗੇ ਤੁਸੀਂ ਸੁੱਖ
ਮਾਇਆ ਜਮਿਆਂ ਪੰਜ ਪਰਧਾਨਾ ਤੇ ਪਾਓ ਕਾਬੂ
ਸਬਰ,ਸੁੱਖ ਜੀਵਨ ਲਈ,ਇਹੀਓ ਇੱਕ ਵੱਡਾ ਜਾਦੂ
ਨਾਸਤੱਕ ਨਾ ਬਣੋ,ਕਦੀ ਉਸ ਨੂੰ ਕਰੋ ਯਾਦ
ਸੱਚੋ ਮੰਨੋ ਕੀਤੀ ,ਮਨਜ਼ੂਰ ਹੋਊਗੀ ਅਰਦਾਸ
ਸਜਾ ਦੀ ਜਿੰਦ ਨਾ ਕੱਟੋ,ਜਿੰਦ ਅਪਣੀ ਲਓ ਸੱਜਾ
ਰੱਬ ਨੂੰ ਸਹਾਈ ਸਮਝ, ਜੇ ਪੱਕਾ ਮੰਨ ਲਓ ਬਣਾ
*********
सजी जिंदगी,जां जिंदगी सजा
सजी होई ते सजा दी जिंद'च बहुत फ़रक
इक है पूरी जनॅत ,इक है निरा नरक
सजा जिंद जे मॅथे लिखी,करो उस नाल सुलाह
जिंद सजौणी तुहाडे हॅथ वस,चंगे करम करन भला
थोङो विच ही सारो,उचिआं रॅखो ना ख़वाईशां
चिन्ता तों दूर रहोगे,पूरिआं होण गिआं आसां
जादा धंन ना दौलत चंगी,ना चंगी जादा ख़ुशी
औकात मुताबॅक जो मिले,उस विच ही रहो सुखी
किरत करो,वंड छको,करो ईमान दा धंधा
प्यार करो सॅब नू की जनावर की बंदा
दिल विच दयिआ रॅखो ,दओ ना किसे नू दुख
मन विच ख़ुशी जागू,पाओगे तुसीं सुॅख
मायिआ जमिआं पंज परधाना ते पाओ काबू
सबर,सुख जीवन लई,इहीओ इक वॅडा जादू
नासतॅक ना बणो,कदी उस नू करो याद
सॅचे मनो कीती,मनज़ूर होऊगी अरदास
सजा दी जिंद ना कॅटो,जिंद अपणी लओ सॅजा
रॅब नू सहाई समझ, जे पॅका मन लओ बणा
Nice
ReplyDeleteRaju
ReplyDeleteNice