ਚੰਗੇ ਪੁਰਾਣੇ ਸਮੇਂ
ਯਕੀਨਨ ਪੁਰਾਣੇ ਸਮੇਂ ਹੁੰਦੇ ਸੀ ਚੰਗੇ
ਦਾਨੀ ਸਾਨੀ ਸੀ ਔਰਤਾਂ ,ਸਾਊ ਸੀ ਬੰਦੇ
ਸ਼ਰਮ ਹਿਆ ਸੀ ਧੀਆਂ ਨੂੰ ,ਆਗਿਕਾਰ ਸੀ ਮੁੰਡੇ
ਬੱਚੇ ਨਹੀਂ ਸੀ ਸੰਗੋਂ ਸੁਗੰੜ ਦੇ,ਨੋਹਦੇਂ ਮੀਂਹ ਵਿੱਚ ਨੰਗੇ
ਪੜਾਈ ਨੂੰ ਜਾਦਾ ਜ਼ੋਰ ਨਹੀਂ,ਨਾ ਮਾਸਟਰਾਂ ਨਾਲ ਪੰਗੇ
ਖੇਲਾਂ ਨਹੀਂ ਰੰਗ ਬਰਾਂਗਿਆਂ,ਸੀ ਕਬੱਡੀ ਤੇ ਗੁਲੀ ਡੰਡੇ
ਫਿਲਮਾਂ ਸਾਫ ਸੁਥਰਿਆਂ,ਦ੍ਰਿਸ਼ ਨਹੀਂ ਸੀ ਹੁੰਦੇ ਗੰਦੇ
ਖੇਤੀ ਬਾੜੀ ਉਤੱਮ ਸੀ,ਨਹੀਂ ਸੀ ਬਹੁਤੇ ਧੰਧੇ
ਯਕੀਨਨ ਉਹ ਬੀਤੇ ਵਕਤ ਹੁੰਦੇ ਸੀ ਚੰਗੇ
ਨੱਠ ਕੇ ਸੱਬ ਔਦੇਂ ਸੀ,ਜੱਦ ਮਦੱਦ ਕੋਈ ਮੰਗੇ
ਭਾਈਚਾਰਾ ਬਰਕਰਾਰ ਸੀ ਨਹੀਂ ਹੁੰਦੇ ਸੀ ਦੰਗੇ
ਰਲ ਮਿਲ ਰਹਿੰਦੇ ,ਨਫ਼ਰੱਤ ਨਾਲ ਨਹੀਂ ਸੀ ਵੰਡੇ
ਜੇ ਰੱਬ ਪੁੱਛੇ ਤਾਂ ਜੱਸਾ ਲਿਖਾਰੀ ਇਹੀਓ ਮੰਗੇ
ਮੋੜ ਲਿਆ ਉਹ ਸਮੇ ਚੰਗੇ ,ਉਹ ਚੰਗੇ ਬੰਦੇ
No comments:
Post a Comment