Sunday, September 18, 2022

ਭੌ ਵਿੱਚ ਜਿੰਦਗੀ p3

                                     ਭੌ ਵਿੱਚ ਜਿੰਦਗੀ


ਸਾਰੀ ਜਿੰਦਗੀ ਭੌ ਵਿੱਚ ਬੀਤੀ

 ਪਾਠ ਨਾ  ਨਾ ਜਾਦੀ ਭਗਤੀ ਕੀਤੀ

ਛੋਟੇ ਹੁੰਦੇ ਮਾਪਿਆਂ ਦਾ ਭੌ ਸੀ ਮੰਨਦੇ

ਡਰ,ਪਤਾ ਨਾ ਲੱਗੇ,ਚੋਰੀਂ ਖੰਡ ਸੀ ਖਾਂਦੇ

ਮਾਸਟਰ ਦੇ ਡੰਡੇ ਦਾ ਭੌ,ਸਿਰੇ ਮੰਡਰੌਂਦਾ

ਡਰਦੇ ਜੱਦੋਂ ਕੋਈ ਜਬਾਬ ਨਹੀੰ ਸੀ ਔਂਦਾ

ਜਵਾਨੀ ਜੀਈ ਲਾਪਰਵਾਹ ਬੇ-ਪਰਵਾਹ,ਦਿੱਨ ਚੰਗੇ ਲੰਘੇ

ਰੱਬ ਨਹੀਂ ਯਾਦ ਆਇਆ,ਲਏ ਕਿਸਮੱਤ ਨਾਲ ਪੰਗੇ

ਗ੍ਰਿਸਥ ਦਾ ਜਿਮਾ ਵੀ ਅਸੀਂ ਠੀਕ ਠੀਕ ਨਿਭਾਇਆ

ਸੁਹਾਨੀ ਰੁਸ ਨਾ ਜਾਵੇ, ਇਹੀਓ ਭੌ ਮੰਨ ਵਿੱਚ  ਆਇਆ

ਬੱਚੇ ਹੋਏ ਤਾਂ ਭੌ ਕਿ ਉਹ ਹੋਣ ਨਾ ਬਿਮਾਰ

ਕਾਬਲ ਨਿਕਲਣ ਬਣਨ ਨਾ ਸਾਡੇ ਤੇ ਭਾਰ

ਬਿਰਧ ਉਮਰੇ ਭੌ ਰੱਬ ਦਾ ਖਾਇਆ

ਉਸ ਭੌ ਸਾਨੂੰ ਨਿਤ ਨਾਮ ਜਪਾਇਆ

ਭੌ ਲੱਗੇ ਕਿ ਮੰਨ ਮਾਰ ਕੀਤੀ ਨਹੀਂ ਭਗਤੀ

ਭੌ  ਤੇ ਫ਼ਿਕਰ ਕਿ ਕੀ ਮਿਲੂ ਸਾਂਨੂੰ ਮੁਕਤੀ

ਫਿਰ ਸੋਚਿਆ ਉਹ ਹੈ  ਮਹਿਰਵਾਨ

ਭੌ ਭੱਜਿਆ,ਹੋਇਆ ਉਸ ਤੇ ਮਾਣ


No comments:

Post a Comment