Tuesday, September 27, 2022

ਜਿੰਦ ਔਖੀ ਸੌਖੀ p3

                        ਜਿੰਦ ਔਖੀ ਸੌਖੀ


ਜਿੰਦ ਚਲੌਣੀ ਕਿਵੇਂ, ਸੋਚਣੀ ਸੌਖੀ,ਅਸਲ ਚਲੌਂਣੀ ਔਖੀ ਆ

ਗਲਤੀ ਕਰਨੀ ਸੌਖੀ ਆਵੇ,ਗਲਤੀ ਸੁਧਾਰਨੀ ਔਖੀ ਆ

ਬਹਾਣੇ ਸੌ ਸੌ ਦੇਣੇ ਸੌਖੇ,ਮਾਫ਼ੀ ਮੰਗਣੀ ਔਖੀ ਆ

ਨਿੰਦਾ ਕਰਨੀ ਬੜੀ ਸੌਖੀ,ਸਲੌਂਣਾ ਕਿਸੇ ਨੂੰ ਔਖਾ ਆ

ਗੁੱਸਾ ਵਖੌਂਣਾ ਸੱਬ ਲਈ ਸੌਖਾ,ਧੀਰਜ ਧਰਨਾ ਔਖਾ ਆ

ਕੁਫ਼ਰ ਤੋਲਣਾ ਸੌਖਾ ਹੋਵੇ,ਸੱਚ ਬੋਲਣਾ ਔਖਾ ਆ

ਝੂਠੀ ਤਰੀਫ਼ ਚੰਗੀ ਲੱਗੇ,ਸੱਚੀ ਗੱਲ ਸੁਣਨੀ ਔਖੀ ਆ

ਯਾਰੀ ਲੌਣੀ ਕਈਆਂ ਲਈ ਸੌਖੀ,ਤੋੜ ਨਿਭੌਂਣੀ ਔਖੀ ਆ

ਰੱਬ ਮਨੌਣਾ ਸੌਖਾ ਬੰਦੇ ਲਈ,ਜਨਾਨੀ ਮੰਨੌਣੀ ਔਖੀ ਆ

ਅੱਖ ਕਿਸੇ ਤੇ ਰਖਣੀ ਸੌਖੀ,ਅੱਖ ਮਿਲੌਂਣੀ ਔਖੀ ਆ

ਹਵਾਨਗੀ ਸੁਭਾਵਣ ਆਵੇ,ਬੰਦਗੀ ਕਰਨੀ ਔਖੀ ਆ

ਕੁਕਰਮ ਲਈ ਜਰਾ ਨਾ ਸੋਚ,ਸੁਕਰਮ ਕਰਨਾ ਔਖਾ ਆ

ਸੱਬ ਦਾ ਭਲਾ ਮੰਗਣਾ ਸੌਖਾ,ਭੱਲਾ ਕਰਨਾ ਔਖਾ ਆ

ਮੁਫ਼ਤ ਖਾਣਾ ਸਵਾਦ ਲੱਗੇ,ਕਿਰਤ ਕਰ ਖਾਣਾ ਔਖਾ ਆ

ਦੂਸਰੇ ਦੇ ਹਿਸੇ ਦੀ ਮਾਨਸਾ ਰਖਣੀ,ਵੰਡ ਛੱਕਣਾ ਔਖਾ ਆ

ਪਖੰਡ ਪਾਠ ਸੌਖੇ ਕਰਨੇ,ਮੰਨੋ ਨਾਮ ਜਪਣਾ ਔਖਾ ਆ

ਸੋਚਣਾ ਲਿਖਣਾ ਸਹਿਜ ਆਵੇ, ਅਮਲ ਕਰਨਾ ਔਖਾ ਆ

ਜਿੰਦ ਚਲੌਂਣੀ ਕਿਵੇਂ,ਸੋਚਣੀ ਸੌਖੀ,ਅਸਲ ਚਲੌਂਣੀ ਔਖੀ ਆ

**********

                जिंद औखी सौखी


जिंद चलौणी किवें,सोचणी सौखी,असल चलौंणी औखी आ

गलती करनी सौखी आवे,गलती सुधारनी औखी आ

बहाने सौ सौ देणे सौखे, माफ़ी मंगणी औखी आ

निंदा करनी बङी सौखी,सलौंणा किसे नू औखा आ

गुॅसा वखौंणा सॅब लई सौखा,धीरज धरना औखा आ

कुफ़र तोलणा सौखा होवे,सॅच बोलणा औका आ

झूठी तरीफ़ चंगी लॅगे,सॅची गॅल सुणनी औखी आ

यारी लौंणी कईंआं लई सौखी,तोङ निभौणी औखी आ

रॅब मनौणा सौखा बंदे लई,जनानी मंनौणी औखी आ

अख किसे ते रॅखणी सौखी,अख मलौंणी औखी आ

हवानगी सुभावन आवे,बंदगी करनी औखी आ

कुकरम लई ज़रा ना सोच,सुकरम करनऔखा आ

सॅब दा भला मंगणा सौखा ,भला करना औखा आ

मुफ़त खाणा स्वाद लॅगे,किरत कर खाणा औखा आ

दूसरे दे हिस्से दी मानसा रॅखणी,वंड छॅकणा औखा आ

पखंड पाठ सौखे करने,मंनों नाम जपणा औखा आ

सोचणा लिखणा सहिज आवे, अमल करना औखा आ

जिंद चलौंणी किवें,सोचणी सौखी ,अलस चलौंणी औखी आ 





1 comment:

  1. A very nice narration of truth of life with so many apt examples.
    Excellent experience of reading the Poem.
    Thanks so much.

    ReplyDelete