ਜਨੱਤ ਇੱਥੇ ਸਜਾਓ
ਕਿਓਂ ,ਕਿਸ ਲਈ ਆਇਆ,ਕਿੱਥੇ ਜਾਣਾ , ਜਬਾਬ ਕੋਈ ਨਾ,ਨਾ ਕਰੋ ਮੱਥਾ ਮਾਰੀ
ਵੇਦ ਕਿਤੇਬ ਫ਼ਰਿਸ਼ਤੇ ਕਹਿ ਗਏ, ਪਰ ਅੱਜੇ ਵੀ ਅਨਜਾਣ ਹੈ ਦੁਨਿਆਂ ਸਾਰੀ
ਸਾਦੀ ਸਿੱਧੀ ਜਿੰਦ ਜੀਓ, ਮਾਰੋ ਨਾ ਅਰਮਾਨਾ ਨਾਲ ਕੋਈ ਵੱਡੀ ਉਡਾਰੀ
ਗਾਂ ਤੁਹਾਡੀ ਬੱਗਾ ਵੱਛਾ ਜੱਮੇ,ਮੱਝ ਜੱਮੇ ਕੱਟੀ ਮੱਥੇ ਫੁੱਲ ਵਾਲੀ
ਇੱਕ ਕਾੜਨੇ ਦੁੱਧ ਭਰੇ,ਇੱਕ ਚਲਾਕ ਹਾਲੀ ਸੰਭਾਲੇ ਪੰਜਾਲੀ
ਗੰਨੇ ਹੋਣ ਬਾਰਾਂ ਫੁਟ ਲੰਮੇ,ਕਣੱਕ ਸੁਨਿਹਰੀ ਝਾੜ ਦੇਵੇ ਭਾਰੀ
ਤੰਨ ਢਕਣ ਲਈ ਕਪੱੜ ਹੋਵੇ,ਖਾਲੀ ਨਾ ਹੋਵੇ ਤੁਹਾਡੀ ਅਲਮਾਰੀ
ਪੈਸੇ ਦੀ ਤੁਹਾਨੂੰ ਕਿਲੱਤ ਨਾ ਆਵੇ,ਪੂਰੀ ਹੋਵੇ ਜ਼ਰੂਰੱਤ ਸਾਰੀ
ਔਲਾਦ ਤੁਹਾਡੀ ਕਾਬਲ ਨਿਕਲੇ,ਨਿਕਲੇ ਆਗਿਆਕਾਰੀ
ਤੰਦੁਰੁਸਤੀ ਦੀ ਤੁਹਾਨੂੰ ਬਖ਼ਸ਼ ਹੋਵੇ,ਲੱਗੇ ਨਾ ਕੋਈ ਬਿਮਾਰੀ
ਵੇਹੜਾ ਤੁਹਾਡਾ ਰੌਣਕ ਭਰਿਆ,ਵਿੱਚ ਬੱਚੇ ਖੇਡਣ ਤੇ ਹੱਸਣ
ਰੱਲ ਮਿਲ ਪਿਆਰ ਨਾਲ ਟੱਬਰ ਦੇ ਸਾਰੇ ਜੀ ਕੱਠੇ ਇੱਕ ਘਰ ਵੱਸਣ
ਜਨੱਤ ਨਾ ਭਾਲੋ ਆਸਮਾਨ 'ਚ,ਹੈ ਵੀ ਕਿ ਨਹੀਂ,ਮੈਂਨੂੰ ਨਹੀਂ ਪਤਾ
ਜਨੱਤ ਬਣਾਓ ਇੱਥੇ,ਘਰ ਸੁਖੀ ਖ਼ੁਸ਼ੀ,ਯਾਰੋ ਮਹਿਫ਼ਲ ਲਓ ਸਜਾਅ
********
जनॅत इॅथे सजाओ
क्यों,किस लई आयिआ,किॅथे जाणा ,जबाब कोई ना ,ना मॅथा मारो
वेद कितेब फ़रिश्ते कहि गए, पर अजे वी अनजाण दुनिया सारी
सादी सिॅधी जिंद जीओ,मारो ना अरमाना नाल कोई वॅडी उडारी
गॉं तुहाडी बॅगा वॅशा जॅमे,मॅझ जॅमे कॅट्टी मॅथे फुल वाली
इक काङने दुॅध भरे,इक चलाक हाली संम्भाले पंजाली
गंन्ने होण बारां फुट लंमे,कणॅक सुन्हरी झाङ देवे भारी
तंन डकण लई कपॅङ होवे,खाली ना होवे तुहाडी अलमारी
पैसे दी तुहानू किलॅत ना आवे,पूरी होवे ज़रूरॅत सारी
औलाद तुहाडी काबल निकले,निकले आज्ञियाकारी
तंनदुरुसती दी तुहानू बॉक्षश होवे,लगे ना कोई बिमारी
वेहङा तुहाडा रौणक भरिआ,विच बचे खेडण ते हॅसण
रल मिल प्यार नाल टबॅर दे सारे जी कॅठे इक घर वॅसण
जनॅत ना भालो आसमान 'च,है वी कि नहीं,मैंनू नहीं पता
जनॅत बणाओ इॅथे,घर सुखी ख़ुशी,यारो महिफल लओ सजाआ
No comments:
Post a Comment