ਖ਼ੁਸ਼ ਦਿੱਲ
ਸੁਣ ਸੁਣ ਸੁਣ ਸੁਣ ਸੁਣ ਮੇਰੇ ਦਿੱਲ
ਬਣ ਦਰਿਆ,ਪਿਆਰ ਨਾਲ ਸੱਬ ਨੂੰ ਮਿਲ
ਤੇਰੇ ਕੋਲੋਂ ਜੇ ਕੋਈ ਚੱਲਿਆ ਹੋ ਕੇ ਨਰਾਜ਼
ਦੂਰ ਨਾ ਹੋ ਜਾਏ,ਪਿੱਛੋਂ ਦੇ ਉਸ ਨੂੰ ਅਵਾਜ਼
ਗਾਲ ਕਿਸੇ ਕੱਢੀ,ਉਹ ਕਰ ਅਨਸੁਣੀ
ਇਸ ਵਿੱਚ ਹੀ ਭਲਾ,ਸੱਚ ਇਹ ਮੰਨੀ
ਸੱਟ ਕਿਸੇ ਨੇ ਦਿਤੀ,ਭੁੱਲ ਉਹ ਜਾਓ
ਯਾਦ ਰੱਖ,ਉਸੇ ਜ਼ਖ਼ਮ ਨਾ ਬਣਾਓ
ਦਿੱਲ ਤੁਹਾਡਾ ਕੋਈ ਦੁਖਾਏ,ਕਰੋ ਉਸੇ ਮਾਫ਼
ਹੱਲਕਾ ਹੋਊ ਦਿੱਲ ਦਾ ਬੋਝ,ਦਿੱਲ ਰਹੂਗਾ ਸਾਫ਼
ਮੰਨ ਵਿੱਚ ਰੰਝੱਸ਼ ,ਹੁੰਦੀ ਮੰਨ ਤੇ ਭਾਰੀ
ਬਦਲੇ ਦੀ ਮਾਨਸਾ ਹੁੰਦੀ ਇੱਕ ਬਿਮਾਰੀ
ਦੁਨਿਆ ਕੀ ਕਹੇ,ਕਰੋ ਨਾ ਫ਼ਿਕਰ
ਸੱਚੇ ਮੰਨੋ ਚਲੋ,ਜਿਵੇਂ ਤੁਹਾਡੀ ਫ਼ਿਤਰੱਤ
ਏਨਾ ਕਰ ਸ਼ਾਇਦ ਖ਼ੁਸ਼ੀ ਤੁਸੀਂ ਪਾਓਗੇ
ਹੱਸਦੇ ਖੇਡਦੇ ਪੈਂਡਾ ਤਹਿ ਕਰ ਜਾਓਗੇ
ਸਰਬ ਸਮਾਇਆ ਸਮਝ ਕੇ,ਸੱਬ ਨੂੰ ਮਿਲ
ਖ਼ੁਸ਼ਹਾਲ ਤੁਹਾਡਾ ਜਹਾਨ,ਖ਼ੁਸ਼ ਤੁਹਾਡਾ ਦਿੱਲ
No comments:
Post a Comment